12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਡੀ.ਸੀ. ਬਠਿੰਡਾ ਵਲੋਂ ਮਾ. ਮਲੂਕਾ ਦੀ ਬਾਲ ਪੁਸਤਕ 'ਆਓ ਸਕੂਲ ਚੱਲੀਏ' ਜਾਰੀ <br/>

ਅਜੀਤ ਡੈਸਕ 28-12-2025
ਬਠਿੰਡਾ, 27 ਦਸੰਬਰ (ਪੱਤਰ ਪ੍ਰੇਰਕ)- ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ¢ ਬੱਚਿਆਂ ਨੂੰ ਸਾਹਿਤਕ ਰੁਚੀਆਂ ਨਾਲ ਜੋੜਨਾ ਉਨ੍ਹਾਂ ਦੇ ਸੰਪੂਰਨ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ¢ ਜਦੋਂ ਬੱਚਿਆਂ ਵਿਚ ਸਾਹਿਤ ਪ੍ਰਤੀ ਰੁਚੀ ਉਤਪੰਨ ਹੁੰਦੀ ਹੈ ਤਾਂ ਉਹ ਸਿਰਫ਼ ਪੜ੍ਹਨ ਤੱਕ ਹੀ ਸੀਮਿਤ ਨਹੀਂ ਰਹਿੰਦੇ ਸਗੋਂ ਲਿਖਣ, ਸੋਚਣ ਅਤੇ ਪ੍ਰਗਟ ਕਰਨ ਦੀ ਯੋਗਤਾ ਵੀ ਵਿਕਸਤ ਕਰਦੇ ਹਨ¢ ਇਸੇ ਤਰ੍ਹਾਂ ਦੇ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਹਿੱਤ ਅਤੇ ਬਾਲ ਸਾਹਿਤ ਦੇ ਖੇਤਰ ਵਿਚ ਇਕ ਮਹੱਤਵਪੂਰਨ ਕਦਮ ਵਜੋਂ ਬੇਅੰਤ ਸਿੰਘ ਮਲੂਕਾ ਦੀ ਬਾਲ ਪੁਸਤਕ 'ਆਓ ਸਕੂਲ ਚੱਲੀਏ' ਨੂੰ ਕਿ ਰਾਜੇਸ਼ ਧੀਮਾਨ, ਆਈ.ਏ.ਐਸ. ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਰਿਲੀਜ਼ ਕੀਤਾ ਗਿਆ ਹੈ¢ 'ਆਓ ਸਕੂਲ ਚੱਲੀਏ' ਪੁਸਤਕ ਮੁੱਖ ਤੌਰ 'ਤੇ ਬੱਚਿਆਂ ਨੂੰ ਸਕੂਲ ਨਾਲ ਜੋੜਨ, ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਨ ਅਤੇ ਸਿੱਖਿਆ ਦੇ ਮਹੱਤਵ ਨੂੰ ਸਧਾਰਨ ਤੇ ਰੌਚਿਕ ਢੰਗ ਨਾਲ ਸਮਝਾਉਂਦੀ ਹੈ¢ ਬੇਅੰਤ ਸਿੰਘ ਮਲੂਕਾ ਨੇ ਇਸ ਬਾਲ ਪੁਸਤਕ ਰਾਹੀਂ ਲੇਖ ਸੰਗ੍ਰਹਿ ਦੁਆਰਾ ਬੱਚਿਆਂ ਦੀ ਸੋਚ, ਉਤਸ਼ਾਹ ਅਤੇ ਸਕੂਲੀ ਜੀਵਨ ਨਾਲ ਜੁੜੀਆਂ ਭਾਵਨਾਵਾਂ ਨੂੰ ਬੜੀ ਸੁੰਦਰਤਾ ਨਾਲ ਪੇਸ਼ ਕੀਤਾ ਹੈ¢ ਪੁਸਤਕ ਦੀ ਭਾਸ਼ਾ ਸਰਲ, ਸੁਗਮ ਅਤੇ ਬੱਚਿਆਂ ਦੇ ਮਨ ਨੂੰ ਛੂਹਣ ਵਾਲੀ ਹੈ¢
ਪੁਸਤਕ ਰਿਲੀਜ਼ ਕਰਦੇ ਹੋਏ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਅਜਿਹੀਆਂ ਬਾਲ ਪੁਸਤਕਾਂ ਸਮਾਜ ਲਈ ਬਹੁਤ ਜ਼ਰੂਰੀ ਹਨ, ਕਿਉਂਕਿ ਇਹ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ¢ ਉਨ੍ਹਾਂ ਨੇ ਲੇਖਕ ਬੇਅੰਤ ਸਿੰਘ ਮਲੂਕਾ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬਾਲ ਸਾਹਿਤ ਰਾਹੀਂ ਭਵਿੱਖ ਦੀ ਪੀੜ੍ਹੀ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ¢ ਬੱਚੇ ਸਾਹਿਤ ਨਾਲ ਜੁੜਕੇ ਸਿਰਫ਼ ਪ੍ਰੀਖਿਆਵਾਂ ਪਾਸ ਹੀ ਨਹੀਂ ਕਰਨਗੇ ਸਗੋਂ ਇਕ ਚੰਗੇ ਵਿਦਵਾਨ ਵੀ ਬਣਨਗੇ¢ ਬੇਅੰਤ ਸਿੰਘ ਮਲੂਕਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਦਾ ਤਹਿ ਦਿਲੋਂ ਧੰਨਵਾਦ ਕੀਤਾ¢ ਉਨ੍ਹਾਂ ਨੇ ਆਸ ਜਤਾਈ ਕਿ 'ਆਓ ਸਕੂਲ ਚੱਲੀਏ' ਬੱਚਿਆਂ ਨੂੰ ਸਕੂਲ ਆਉਣ ਲਈ ਪ੍ਰੇਰਿਤ ਕਰੇਗੀ¢

ਪਿਛਲੀ ਖ਼ਬਰ ਸੀ.ਪੀ.ਆਈ. ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ <br/> ਅਗਲੀ ਖ਼ਬਰ ਭਗਤਾ ਭਾਈਕਾ ਵਿਖੇ 10ਵਾਂ ਕਲੰਡਰ ਜਾਰੀ ਸਮਾਗਮ 5 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।