08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਾਲਿਆਂਵਾਲੀ ਤੋਂ ਸ਼ਿਵ ਭਗਤਾਂ ਦਾ ਜਥਾ ਕਾਂਵੜ ਲੈਣ ਲਈ ਹਰਿਦੁਆਰ ਹੋਇਆ ਰਵਾਨਾ

ਅਜੀਤ ਡੈਸਕ 21-07-2025

ਬਾਲਿਆਂਵਾਲੀ, 20 ਜੁਲਾਈ (ਪੱਤਰ ਪ੍ਰੇਰਕ)-ਸ਼ਿਵ ਸ਼ਕਤੀ ਕਾਵੜ ਸੰਘ ਬਾਲਿਆਂਵਾਲੀ ਵਲੋਂ ਹਰ ਵਾਰ ਦੀ ਤਰ੍ਹਾਂ ਐਤਕੀਂ ਵੀ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਦੇ ਮੱਦੇਨਜ਼ਰ ਸ਼ਿਵ ਭਗਤਾਂ ਦੇ ਕਾਵੜ ਜਥੇ ਵਲੋਂ ਗੰਗਾ ਜਲ ਲੈਣ ਲਈ ਸ਼ਿਵ ਮੰਦਰ ਬਾਲਿਆਂਵਾਲੀ ਤੋਂ ਹਰਿਦੁਆਰ ਲਈ ਚਾਲੇ ਪਾਏ ਗਏ। ਇਹ ਜਥਾ ਬੰਮ-ਬੰਮ ਭੋਲੇ ਦੇ ਜੈਕਾਰਿਆਂ ਦੇ ਨਾਲ ਤੇ ਡੀ. ਜੇ. 'ਤੇ ਵੱਜਦੇ ਭਗਤੀ ਵਾਲੇ ਭਜਨਾਂ 'ਤੇ ਭਗਤਾਂ ਅਤੇ ਸੰਗਤਾਂ ਨੇ ਰਲ ਕੇ ਨੱਚ-ਨੱਚ ਕੇ ਹਾਜ਼ਰੀ ਲਗਵਾਈ, ਜਥਾ ਬਾਜ਼ਾਰ ਵਿਚਦੀ ਨਗਰ 'ਚੋਂ ਰਵਾਨਾ ਹੋਇਆ ਜਦ ਕਿ ਕੋਟੜਾ ਕੌੜਾ ਰੋਡ 'ਤੇ ਬਾਜ਼ੀਗਰ ਭਾਈਚਾਰੇ ਵਲੋਂ ਫਰੂਟ ਸ਼ੇਕ ਦਾ ਲੰਗਰ ਲਗਾਇਆ। ਇਸ ਮੌਕੇ ਕੁਲਦੀਪ ਮਤਵਾਲਾ, ਭਜਨ ਸਿੰਗਰ ਮਨੂ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਕਾਵੜ ਸੰਘ ਦੇ ਸੇਵਕ ਸੁਨਿੰਦਰ ਸ਼ਰਮਾ ਸੋਨੀ ਤੇ ਸਰਬਜੀਤ ਗੋਰਾ ਨੇ ਦੱਸਿਆ ਕਿ ਇਹ ਜਥਾ ਚੌਥੀ ਸੁਪਰ-ਫਾਸਟ ਤੂਫ਼ਾਨੀ ਡਾਕ ਕਾਵੜ ਪ੍ਰਣਾਲੀ ਰਾਹੀਂ ਕਾਵੜ ਲੈਣ ਜਾ ਰਿਹਾ ਹੈ ਜੋ ਕਿ ਹਰਿਦੁਆਰ ਤੋਂ ਗੰਗਾ ਜਲ ਦੇ ਕਾਵੜ ਲੈ ਕੇ 21 ਜੁਲਾਈ ਨੂੰ ਵਾਪਸੀ ਕਰੇਗਾ ਤੇ 23 ਜੁਲਾਈ ਨੂੰ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਮੰਦਰ ਬਾਲਿਆਂਵਾਲੀ ਵਿਖੇ ਗੰਗਾ ਜਲ ਅਰਪਣ ਕਰੇਗਾ। ਇਸ ਮੌਕੇ ਕਾਵੜ ਸੰਘ ਦੇ ਪ੍ਰਧਾਨ ਜਸਪ੍ਰੀਤ ਭੀਮਾ, ਮੀਤ ਪ੍ਰਧਾਨ ਸਰਬਜੀਤ ਗੋਰਾ, ਖ਼ਜ਼ਾਨਚੀ ਸੁਨਿੰਦਰ ਸੋਨੀ, ਸਰਪ੍ਰਸਤ ਕ੍ਰਿਸ਼ਨ ਕੁਮਾਰ ਪੱਪੂ ਆਦਿ ਪਿੰਡ ਵਾਸੀ ਹਾਜ਼ਰ ਸਨ।

ਪਿਛਲੀ ਖ਼ਬਰ ਹਲਕਾ ਵਿਧਾਇਕ ਨੇ ਮੀਟਿੰਗ ਦੌਰਾਨ ਗੋਨਿਆਣਾ ਮੰਡੀ 'ਚ ਵਿਕਾਸ ਦੇ ਕੰਮ ਜਲਦੀ ਕਰਵਾਏ ਜਾਣ ਦਾ ਦਿੱਤਾ ਭਰੋਸਾ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।