05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪੁਰਾਣੀ ਪੈਨਸ਼ਨ ਸੰਗਠਨ ਕਮੇਟੀ ਨੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ <br/>

ਅਜੀਤ ਡੈਸਕ 21-07-2025
ਮਾਨਸਾ, 20 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਪੁਰਾਣੀ ਪੈਨਸ਼ਨ ਸੰਗਠਨ ਕਮੇਟੀ ਵਲੋਂ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਮੰਗ ਪੱਤਰ ਸੌਂਪੇ ਗਏ | ਸੰਗਠਨ ਦੇ ਪ੍ਰਧਾਨ ਹਰਪਾਲ ਕੌਰ ਮਾਨਸਾ, ਸਰਪ੍ਰਸਤ ਅਮਨਦੀਪ ਸ਼ਰਮਾ ਨੇ ਮੰਗ ਕੀਤੀ ਕਿ ਪੰਜਾਬ ਦੀ ਆਪ ਸਰਕਾਰ ਵਾਅਦੇ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਨੂੰ ਤੁਰੰਤ ਲਾਗੂ ਕਰੇ, ਬਲਾਕ ਸਿੱਖਿਆ ਅਫ਼ਸਰਾਂ ਦੀਆਂ ਤਰੱਕੀਆਂ ਜ਼ਿਲ੍ਹਾ ਪੱਧਰੀ ਸੀਨੀਆਰਤਾ ਦੇ ਆਧਾਰ 'ਤੇ ਕੀਤੀਆਂ ਜਾਣ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ ਦੇ ਨਾਲ ਹੀ ਪੇਂਡੂ ਭੱਤਾ ਬਹਾਲ ਕੀਤਾ ਜਾਵੇ | ਇਸ ਮੌਕੇ ਰਾਕੇਸ਼ ਗੋਇਲ ਬਰੇਟਾ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਗਲਾ, ਜਗਤਾਰ ਸਿੰਘ ਅÏਲਖ, ਮਹਿੰਦਰਪਾਲ ਸਿੰਘ ਬਰੇਟਾ, ਭਾਰਤ ਭੂਸ਼ਣ ਮਾਨਸਾ, ਅਕਬਰ ਬੱਪੀਆਣਾ, ਬੂਟਾ ਸਿੰਘ ਮਾਨਸਾ, ਗੁਰਜੰਟ ਸਿੰਘ ਬੱਛੋਆਣਾ, ਲਾਭ ਸਿੰਘ ਮਾਨਸਾ, ਸੁਨੀਲ ਕੁਮਾਰ ਬਰੇਟਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ ਪਿੰਡ ਅੱਕਾਂਵਾਲੀ 'ਚ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਪਿੰਡ ਕਾਹਨਗੜ੍ਹ ਇਕਾਈ ਦਾ ਗਠਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।