05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸੇਂਟ ਜ਼ੇਵੀਅਰ ਸਕੂਲ ਬਠਿੰਡਾ ਵਿਖੇ 'ਗਿਆਨ ਪ੍ਰਦਰਸ਼ਨੀ' <br/>

ਅਜੀਤ ਡੈਸਕ 21-07-2025
ਬਠਿੰਡਾ, 20 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੇਂਟ ਜੇਂਵੀਅਰ ਸਕੂਲ ਬਠਿੰਡਾ ਵਿਖੇ ਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪ੍ਰਦਰਸ਼ਨੀ ਨਾਲ ਸੰਬੰਧਿਤ ਮਾਡਲ ਬਣਾ ਕੇ ਆਪਣੀ ਕਲਾ ਨੂੰ ਉਜਾਗਰ ਕੀਤਾ | ਪ੍ਰਦਰਸ਼ਨੀ ਵਿਚ ਮੁੱਖ ਮਹਿਮਾਨ ਵਜੋਂ ਸਹਾਇਕ ਪੈਰਿਸ਼ ਪ੍ਰੀਸਟ ਫਾਦਰ ਯੂਸੈਬੀਓ ਗੋਮਸ ਨੇ ਸ਼ਿਰਕਤ ਕੀਤੀ | ਜਦਕਿ ਮਾਡਲਾਂ ਦੀ ਜੱਜਮੈਂਟ ਲਈ ਡਾ. ਕਮਲਜੀਤ ਸਿੰਘ ਸਹਾਇਕ ਪ੍ਰੋਫੈਸਰ ਅਤੇ ਡਾ. ਮਨੀਸ਼ ਕੁਮਾਰ ਐਸੋਸੀਏਟ ਪ੍ਰੋਫੈਸਰ ਨੇ ਸ਼ਮੂਲੀਅਤ ਕੀਤੀ | ਸਕੂਲ ਪਿ੍ੰਸੀਪਲ ਫਾਦਰ ਸਿਡਲੋਏ ਫਰਟਾਡੋ, ਕੋਆਰਡੀਨੇਟਰ ਮੈਡਮ ਅਰਚਨਾ ਰਾਜਪੂਤ ਅਤੇ ਕੋਆਰਡੀਨੇਟਰ ਮੈਡਮ ਨੁਪੁਰ ਦੀ ਅਗਵਾਈ ਵਿਚ ਲੱਗੀ ਪ੍ਰਦਰਸ਼ਨੀ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਰਿੱਬਨ ਕੱਟ ਕੇ ਕੀਤੀ | ਇਸ ਦੌਰਾਨ ਸਕੂਲ ਦੇ ਛੋਟੇ-ਛੋਟੇ ਵਿਦਿਆਰਥੀਆਂ ਨੇ ਮਹਿਮਾਨਾਂ ਦੇ ਸਵਾਗਤ ਲਈ ਪੰਜਾਬੀ ਲੋਕ ਨਾਚ ਭੰਗੜਾ ਪੇਸ਼ ਕੀਤਾ | ਪ੍ਰਦਰਸ਼ਨੀ ਦੌਰਾਨ ਵਿਗਿਆਨ, ਕਲਾ, ਤਕਨੀਕੀ, ਸਿੱਖਿਆਦਾਇਕ, ਵਾਤਾਵਰਨ ਬਚਾਓ, ਪ੍ਰੰਪਰਿਕ ਕਲਾ ਅਤੇ ਸੱਭਿਆਚਾਰ ਨਾਲ ਜੁੜੇ ਮਾਡਲ ਪ੍ਰਦਰਸ਼ਿਤ ਕੀਤੇ ਹੋਏ ਸਨ, ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ | ਮੁੱਖ ਮਹਿਮਾਨ ਅਤੇ ਆਏ ਹੋਏ ਮਾਹਿਰਾਂ ਨੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਮਾਡਲਾਂ ਦਾ ਨਿਰੀਖਣ ਕਰਦੇ ਹੋਏ ਬੱਚਿਆਂ ਤੋਂ ਮਾਡਲਾਂ ਦੇ ਵਿਸ਼ੇ ਵਿਚ ਕਾਫ਼ੀ ਪ੍ਰਸ਼ਨ ਪੁੱਛੇ ਅਤੇ ਆਪਣੇ ਵਿਚਾਰ ਦਿੱਤੇ | ਸਕੂਲ ਮੈਨੇਜਮੈਂਟ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਵਿਗਿਆਨਕ ਮਾਹਿਰਾਂ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗਿਆਨ ਕੁਦਰਤ ਨੂੰ ਬਹੁਤ ਹੀ ਨੇੜੇ ਤੋਂ ਦੇਖਣ ਦਾ ਨਜ਼ਰੀਆ ਹੈ, ਜਿਸ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ | ਪਿ੍ੰਸੀਪਲ ਫਾਦਰ ਸਿਡਲੋਏ ਫਰਟਾਡੋ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਨਵੀਆਂ-ਨਵੀਆਂ ਖੋਜਾਂ ਅਤੇ ਵਿਗਿਆਨਕ ਦਿ੍ਸ਼ਟੀਕੋਣ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ |

ਪਿਛਲੀ ਖ਼ਬਰ ਬਰਸਾਤੀ ਬਿਮਾਰੀਆਂ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਅਗਲੀ ਖ਼ਬਰ ਅਸ਼ਵਨੀ ਸ਼ਰਮਾ ਦੀ ਨਿਯੁਕਤੀ ਨਾਲ ਪੰਜਾਬ ਭਾਜਪਾ ਹੋਰ ਮਜ਼ਬੂਤ ਹੋਵੇਗੀ- ਨਕੱਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।