13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪੈੱਕ ਦੇ ਰੋਟਰੈਕਟ ਕਲੱਬ ਨੇ ਬਲਾਈਾਡ ਸਕੂਲ 'ਚ ਕਿ੍ਸਮਸ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 27-12-2025
ਚੰਡੀਗੜ੍ਹ, 26 ਦਸੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਰੋਟਰੈਕਟ ਕਲੱਬ ਨੇ ਕਿ੍ਸਮਸ ਦਾ ਤਿਉਹਾਰ ਸੈਕਟਰ-26 ਸਥਿਤ ਬਲਾਈਾਡ ਸਕੂਲ ਚੰਡੀਗੜ੍ਹ ਦੇ ਵਿਦਿਆਰਥੀਆ ਨਾਲ ਪਿਆਰ ਤੇ ਖ਼ੁਸ਼ੀਆਂ ਸਾਝੀਆ ਕਰਕੇ ਮਨਾਇਆ ਗਿਆ | ਇਹ ਸਮਾਗਮ ਸਕੂਲ ਦੇ ਪਿ੍ੰਸੀਪਲ ਰਾਜੇਸ਼ ਕੁਮਾਰ ਦੀ ਰਹਿਨੁਮਾਈ ਹੇਠ ਕਰਵਾਇਆ, ਜਿਸ 'ਚ ਰੋਟਰੈਕਟ ਪ੍ਰਧਾਨ ਸਿਮਰਤ ਸਿੱਧੂ, ਸਕੱਤਰ ਲਕਸ਼ਿਤ ਜੈਨ ਤੇ ਫੈਕਲਟੀ ਕਾਉਂਸਲਰ ਵਿਭੋਰ ਚਸਵਾਲ ਦਾ ਵਿਸ਼ੇਸ਼ ਸਹਿਯੋਗ ਰਿਹਾ | ਸਮਾਗਮ ਦੀ ਮੁੱਖ ਝਲਕ ਸੰਵਾਦਕ ਸੈਸ਼ਨ ਰਿਹਾ | ਜਿਸ ਦੌਰਾਨ ਰੋਟਰੈਕਟ ਮੈਂਬਰਾਂ ਨੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਕਿ੍ਸਮਸ ਦੀ ਨਿੱਘ ਨੂੰ ਇਕੱਠੇ ਮਹਿਸੂਸ ਕੀਤਾ | ਬੱਚਿਆਂ ਦੀ ਗਰਮਜੋਸ਼ੀ, ਉਤਸ਼ਾਹ ਤੇ ਖ਼ੁਸ਼ੀ ਨੇ ਪੂਰੇ ਮਾਹੌਲ ਨੂੰ ਸੁਹਾਵਣਾ ਅਤੇ ਸਮਾਵੇਸ਼ੀ ਬਣਾ ਦਿੱਤਾ | ਪੈੱਕ ਤੋਂ ਕੁੱਲ 24 ਰੋਟਰੈਕਟ ਮੈਂਬਰਾਂ ਨੇ ਇਸ ਸਮਾਗਮ 'ਚ ਹਿੱਸਾ ਲਿਆ ਤੇ ਇਸ ਦੀ ਸਫਲਤਾ 'ਚ ਯੋਗਦਾਨ ਪਾਇਆ |

ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਨਸ਼ਾ ਛੁਡਾਊ ਕੇਂਦਰ ਦੇ ਮਰੀਜ਼ਾਂ ਨੂੰ ਵੰਡੇ ਕੰਬਲ ਅਗਲੀ ਖ਼ਬਰ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਵਲੋਂ ਨਕਲੀ ਨੋਟਾਂ ਦਾ ਵੱਡਾ ਗਰੋਹ ਬੇਨਕਾਬ, ਪੰਜ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।