13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪੰਜਾਬ ਯੂਨੀਵਰਸਿਟੀ ਕੈਂਪਸ 'ਚ ਵਿਦਿਆਰਥੀਆਂ ਨੇ ਬੀ. ਬੀ. ਐਮ. ਬੀ. ਦੇ ਸਕੂਲ ਨੂੰ ਇਕ ਪ੍ਰਾਈਵੇਟ ਸੁਸਾਇਟੀ ਨੂੰ ਦੇਣ ਵਿਰੱੁਧ ਕੀਤਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 27-12-2025
ਚੰਡੀਗੜ੍ਹ, 26 ਦਸੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਕੈਂਪਸ ਅੰਦਰ ਪੁਲਿਸ ਚੌਕੀ ਦੇ ਬਾਹਰ ਵਿਦਿਆਰਥੀਆਂ ਤੇ ਡੀ. ਏ. ਵੀ. ਸਕੂਲ ਜੁਆਇੰਟ ਐਕਸ਼ਨ ਕਮੇਟੀ ਤਲਵਾੜਾ (ਹੁਸ਼ਿਆਰਪੁਰ) ਦੇ ਮੈਂਬਰਾਂ ਵਲੋਂ ਕੇਂਦਰ ਸਰਕਾਰ ਦੁਆਰਾ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਬਣੇ ਡੀ. ਏ. ਵੀ. ਸਕੂਲ ਸਮੇਤ ਪਈ ਬਾਕੀ ਜ਼ਮੀਨ ਨੂੰ ਪ੍ਰਾਈਵੇਟ ਸੁਸਾਇਟੀ ਨੂੰ ਦੇਣ ਵਿਰੁੱਧ ਇਕ ਰੋਸ ਪ੍ਰਦਰਸ਼ਨ ਕੀਤਾ | ਇਹ ਰੋਸ ਪ੍ਰਦਰਸ਼ਨ ਸੈਕਟਰ-19 'ਚ ਬੀ. ਬੀ. ਐਮ. ਬੀ. ਦੇ ਮੁੱਖ ਦਫ਼ਤਰ ਦੇ ਬਾਹਰ ਕਰਨ ਦੀ ਯੋਜਨਾ ਸੀ ਪਰ ਜੇ. ਏ. ਸੀ. ਬੀ. ਬੀ. ਐਮ. ਬੀ. ਡੀ. ਏ. ਵੀ. ਬਚਾਓ ਮੋਰਚਾ ਦੇ ਆਗੂ ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਨੀ ਮਹਿਤਾ ਨੂੰ ਚੰਡੀਗੜ੍ਹ ਪੁਲਿਸ ਨੇ ਪੰਜਾਬ ਯੂਨੀਵਰਸਿਟੀ ਤੋਂ ਹਿਰਾਸਤ ਵਿਚ ਲੈ ਲਿਆ ਗਿਆ, ਤਾਂ ਜੋ ਵਿਰੋਧ ਪ੍ਰਦਰਸ਼ਨ ਨੂੰ ਰੋਕਿਆ ਜਾ ਸਕੇ | ਇਸੇ ਮੌਕੇ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨੇ ਯੂਨੀਵਰਸਿਟੀ ਵਿਖੇ ਹੀ ਰੋਸ ਧਰਨਾ ਲਗਾ ਦਿੱਤਾ ਗਿਆ | ਇਸ ਮੌਕੇ ਪੁਲਿਸ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਅਤੇ ਸੰਨੀ ਮਹਿਤਾ ਨੂੰ ਛੱਡ ਦਿੱਤਾ ਗਿਆ | ਬਾਅਦ 'ਚ ਬੀ. ਬੀ. ਐਮ. ਬੀ. ਡੀ. ਏ. ਵੀ. ਬਚਾਓ ਮੋਰਚਾ ਦੇ ਮੈਂਬਰ ਰੋਹਿਤ ਡਡਵਾਲ, ਸੁਸ਼ੀਲ ਚੌਧਰੀ, ਨੀਰੂ ਤੇ ਸੰਨ੍ਹੀ ਮਹਿਤਾ ਸਮੇਤ 4 ਮੈਂਬਰੀ ਵਫ਼ਦ ਦੀ ਮੀਟਿੰਗ ਸੈਕਟਰ 19 ਬੀ. ਬੀ. ਐਮ. ਬੀ. ਦਫ਼ਤਰ ਨਾਲ ਕਰਵਾਈ ਗਈ | ਬੀ. ਬੀ. ਐਮ. ਬੀ. ਅਧਿਕਾਰੀਆਂ ਨੇ ਆਉਣ ਵਾਲੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਤਲਵਾੜਾ ਦੇ ਨਿਵਾਸੀਆਂ ਦੀਆਂ ਭਾਵਨਾਵਾਂ 'ਤੇ ਸਕਾਰਾਤਮਿਕ ਵਿਚਾਰ ਕਰਨਗੇ ਅਤੇ ਇਸ ਸੰਬੰਧ ਵਿਚ ਕੋਈ ਵੀ ਫ਼ੈਸਲਾ ਵਸਨੀਕਾਂ ਦੀਆਂ ਇੱਛਾਵਾਂ ਦੇ ਵਿਰੁੱਧ ਨਹੀਂ ਹੋਵੇਗਾ | ਵਫ਼ਦ ਨੇ ਬੀ. ਬੀ. ਐਮ. ਬੀ. ਅਧਿਕਾਰੀਆਂ ਨੂੰ ਕਿਹਾ ਕਿ ਸਕੂਲ ਦੀ ਨਿਰਧਾਰਤ ਬੋਲੀ ਪ੍ਰਕਿਰਿਆ ਜੋ ਕਿ 29 ਦਸੰਬਰ ਨੂੰ ਹੋਣੀ ਹੈ, ਨੂੰ ਰੋਕਿਆ ਜਾਵੇ | ਮੋਰਚੇ ਦੇ ਆਗੂਆਂ ਨੇ ਲੋਕਾਂ ਨੂੰ 29 ਦਸੰਬਰ ਲਈ ਤਿਆਰ ਰਹਿਣ ਦੀ ਅਪੀਲ ਵੀ ਕੀਤੀ ਅਤੇ ਬੋਲੀ ਲਗਾਉਣ ਵਾਲੀ ਥਾਂ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ |
ਪਿਛਲੀ ਖ਼ਬਰ ਚੰਡੀਗੜ੍ਹ ਵਿਚ ਦੋ ਵੱਖ-ਵੱਖ ਸਾਈਬਰ ਠੱਗੀ ਮਾਮਲੇ ਦਰਜ, ਕੁੱਲ 1 ਕਰੋੜ 6.79 ਲੱਖ ਰੁਪਏ ਦੀ ਹੋਈ ਠੱਗੀ ਅਗਲੀ ਖ਼ਬਰ ਚੰਡੀਗੜ੍ਹ 'ਚ ਬੁਨਿਆਦੀ ਸਹੂਲਤਾਂ ਮਜ਼ਬੂਤ ਕਰਨ ਵੱਲ ਨਿਗਮ ਦਾ ਅਹਿਮ ਕਦਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।