10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਚੰਡੀਗੜ੍ਹ ਪ੍ਰਸ਼ਾਸਨ ਨੇ ਏਡਿਡ ਕਾਲਜਾਂ ਦੇ ਅਧਿਆਪਕਾਂ ਨਾਲ ਯੂ. ਜੀ. ਸੀ. ਨਿਯਮਾਂ ਨੂੰ ਲਾਗੂ ਨਾ ਕਰਕੇ ਕੀਤੀ ਬੇਇਨਸਾਫ਼ੀ- ਸੀ. ਏ. ਸੀ. ਟੀ. ਏ. <br/>

ਪ੍ਰੈੱਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਗੱਲਬਾਤ ਕਰਦੇ ਹੋਏ ਚੰਡੀਗੜ੍ਹ ਏਡਿਡ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਮੈਂਬਰ | ਤਸਵੀਰ : ਗੁਰਿੰਦਰ ਸਿੰਘ <br/> 26-12-2025
ਚੰਡੀਗੜ੍ਹ, 25 ਦਸੰਬਰ (ਮਾਰਕੰਡਾ)-ਚੰਡੀਗੜ੍ਹ ਏਡਿਡ ਕਾਲਜ ਟੀਚਰਜ਼ ਐਸੋਸੀਏਸ਼ਨ (ਸੀ. ਏ. ਸੀ. ਟੀ. ਏ.) ਨੇ ਪੈੱ੍ਰਸ ਕਲੱਬ ਚੰਡੀਗੜ੍ਹ ਵਿਖੇ ਕਾਨਫ਼ਰੰਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਏਡਿਡ ਕਾਲਜਾਂ ਦੇ ਅਧਿਆਪਕਾਂ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਦੀ ਖੁੱਲ੍ਹ ਕੇ ਗੱਲ ਕੀਤੀ ਗਈ | ਕੇਕਟਾ ਦੇ ਪ੍ਰਧਾਨ ਪ੍ਰੋ. ਮਿਨਾਕਸ਼ੀ ਰਾਠੋਰ, ਸੈਕਟਰੀ ਪ੍ਰੋ. ਅਮਿਤਾਬ ਦਿਵੇਦੀ, ਪ੍ਰੋ. ਸੁਮਿਤ ਸਿੰਘ, ਡਾ. ਇੰਦਰਪਾਲ ਸਿੱਧੂ, ਪ੍ਰੋ. ਸੁਮਿੰਦਰ ਸੰਧੂ ਆਦਿ ਨੇ ਕਿਹਾ ਕਿ ਅਪ੍ਰੈਲ 2022 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਣਬੁੱਝ ਕੇ ਯੂ. ਜੀ. ਸੀ. ਦੇ ਨਿਯਮਾਂ ਨੂੰ ਲਾਗੂ ਨਹੀਂ ਕੀਤਾ | ਇਨ੍ਹਾਂ ਨੇ ਆਪਣੀਆਂ ਮੰਗਾਂ ਪ੍ਰਤੀ ਬੋਲਦੇ ਹੋਏ ਕਿਹਾ ਕਿ 18 ਜੁਲਾਈ 2018 ਤੋਂ ਤਰੱਕੀਆਂ, 20% ਐਚ. ਆਰ. ਏ., ਰਿਟਾਇਰਮੈਂਟ ਉਮਰ 'ਚ ਵਾਧਾ, ਯੂ. ਜੀ. ਸੀ. ਨਿਯਮ 2018 ਦੀ ਪੂਰੀ ਲਾਗੂ ਕੀਤਾ ਜਾਵੇ | ਇਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਏਡਿਡ ਕਾਲਜਾਂ 'ਚ 30,000 ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਇਨ੍ਹਾਂ ਕਾਲਜਾਂ ਨੇ ਆਈ. ਏ. ਐਸ. ਅਧਿਕਾਰੀ, ਜੱਜ, ਉਲੰਪਿਕ ਤਗਮਾ ਜੇਤੂ ਤੇ ਦੇਸ਼ ਦੇ ਨਾਮਵਰ ਪੇਸ਼ੇਵਾਰ ਤਿਆਰ ਕੀਤੇ ਹਨ | ਫਿਰ ਵੀ ਚੰਡੀਗੜ੍ਹ ਦੀ ਬਿਊਰੋਕ੍ਰੇਸੀ ਅਧਿਆਪਕਾਂ ਦੀਆਂ ਸਮੱਸਿਆਵਾਂ ਪ੍ਰਤੀ ਬਿਲਕੁਲ ਗੰਭੀਰ ਨਹੀਂ ਹੈ | ਕੇਕਟਾ ਨੇ ਸਪੱਸ਼ਟ ਕੀਤਾ ਕਿ ਯੂਨੀਅਨ ਕੋਲ ਪਰੀਖਿਆਵਾਂ ਦੇ ਬਹਿਸਕਾਰ ਦੀ ਪੂਰੀ ਤਾਕਤ ਹੈ, ਪਰ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਦਮ ਨਹੀਂ ਚੁੱਕਿਆ ਗਿਆ | ਜੇ ਮੰਗਾਂ ਤੁਰੰਤ ਪੂਰੀਆਂ ਨਾ ਹੋਈਆਂ ਤਾਂ ਅਗਲੇ ਸੈਸ਼ਨ ਤੋਂ ਚੰਡੀਗੜ੍ਹ ਸਕੱਤਰਾਲੇ, ਰਾਜਭਵਨ ਮਾਰਚ, ਮਟਕਾ ਚੌਕ ਸਮੇਤ ਹਰ ਮੁੱਖ ਥਾਂ 'ਤੇ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ ਤੇ ਆਵਾਜ਼ ਹਰ ਹਾਲਤ ਵਿਚ ਕੇਂਦਰ ਸਰਕਾਰ ਤੱਕ ਪਹੁੰਚਾਈ ਜਾਵੇਗੀ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਅਵਾਸਟੀਨ ਪਾਊਡਰ ਸਪਲਾਈ ਦਾ ਝਾਂਸਾ ਦੇ ਕੇ 60.65 ਲੱਖ ਦੀ ਸਾਈਬਰ ਠੱਗੀ, ਮੱਧ ਪ੍ਰਦੇਸ਼ ਤੇ ਦਮਨ ਦੇ ਦੋ ਮੁ... ਅਗਲੀ ਖ਼ਬਰ ਜ਼ੋਮੈਟੋ ਕਰਮਚਾਰੀ ਤੋਂ ਪਿਸਤੌਲ ਦੀ ਨੋਕ 'ਤੇ ਮੋਟਰਸਾਈਕਲ ਲੁੱਟਣ ਵਾਲੇ ਦੋ ਗਿ੍ਫ਼ਤਾਰ, ਤੀਜੇ ਦੀ ਭਾਲ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।