10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮੁਹਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਭਗੌੜਿਆਂ ਨੂੰ ਕੀਤਾ ਕਾਬੂ <br/>

ਇਕ ਮਾਮਲੇ 'ਚ ਭਗੌੜਾ ਚੱਲ ਰਿਹਾ ਮੁਲਜ਼ਮ ਮੁਹਾਲੀ ਪੁਲਿਸ ਦੀ ਹਿਰਾਸਤ 'ਚ | ਅਜੀਤ ਤਸਵੀਰ <br/> 26-12-2025
ਐੱਸ. ਏ. ਐੱਸ. ਨਗਰ, 25 ਦਸੰਬਰ (ਕਪਿਲ ਵਧਵਾ)-ਮੁਲਜ਼ਮਾਂ ਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਮੁਹਾਲੀ ਪੁਲਿਸ ਵਲੋਂ ਫ਼ਰਾਰ ਮੁਲਜ਼ਮਾਂ (ਪੀ. ਓ.) ਵਿਰੁੱਧ ਜ਼ਬਰਦਸਤ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੁਹਿੰਮ ਨੂੰ ਰਫ਼ਤਾਰ ਦੇਣ ਲਈ ਖਾਸ ਪੀ. ਓ. ਸਟਾਫ਼ ਤਾਇਨਾਤ ਕੀਤਾ ਗਿਆ ਹੈ, ਜੋ ਕਿ ਲਗਾਤਾਰ ਨਤੀਜੇ ਦੇ ਰਿਹਾ ਹੈ | ਇਸੇ ਲੜੀ ਤਹਿਤ ਡੀ. ਐਸ. ਪੀ. (ਸਪੈਸ਼ਲ ਕ੍ਰਾਈਮ) ਨਵੀਨਪਾਲ ਸਿੰਘ ਲਹਿਲ ਦੀ ਦੇਖ-ਰੇਖ ਹੇਠ ਐਸ. ਆਈ. ਬਲਵਿੰਦਰ ਸਿੰਘ ਦੀ ਅਗਵਾਈ ਵਾਲੇ ਮੁਹਾਲੀ ਪੀ. ਓ. ਸਟਾਫ਼ ਨੇ ਦੋ ਫ਼ਰਾਰ ਮੁਲਜ਼ਮਾਂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਪੱਤੜਾਂ ਥਾਣਾ ਸੋਹਾਣਾ ਨੂੰ ਕਾਬੂ ਕੀਤਾ ਹੈ | ਦੋਵੇਂ ਮੁਲਜ਼ਮ ਸਾਲ 2011 ਵਿਚ ਬੇਸਟੈੱਕ ਮਾਲ ਵਿਖੇ ਫ਼ਿਲਮ ਵੇਖਣ ਆਈਆਂ ਮਹਿਲਾਵਾਂ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਲੰਮੇ ਸਮੇਂ ਤੋਂ ਫ਼ਰਾਰ ਸਨ | ਲਗਾਤਾਰ ਯਤਨਾਂ ਮਗਰੋਂ 24 ਦਸੰਬਰ ਨੂੰ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ | ਇਸੇ ਤਰ੍ਹਾਂ ਪੀ. ਓ. ਸਟਾਫ਼ ਨੇ ਜਸਵਿੰਦਰ ਸਿੰਘ ਵਿਰਕ ਵਾਸੀ ਸੈਕਟਰ-76 ਮੁਹਾਲੀ ਨੂੰ ਵੀ ਕਾਬੂ ਕੀਤਾ | ਇਹ ਵਿਅਕਤੀ ਸਾਲ 2019 ਦੇ ਨੇਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 138 ਅਧੀਨ ਚੈੱਕ ਬਾਊਾਸ ਦੇ ਮਾਮਲੇ 'ਚ ਫ਼ਰਾਰ ਚੱਲ ਰਿਹਾ ਸੀ | ਇਸ ਖ਼ਿਲਾਫ਼ 14 ਲੱਖ ਰੁ. ਦੇ ਲੈਣ-ਦੇਣ 'ਚੋਂ ਬਾਕੀ ਦੇ 5 ਲੱਖ ਰੁ. ਦਾ ਭੁਗਤਾਨ ਨਾ ਕਰਨ 'ਤੇ ਕੇਸ ਦਰਜ ਹੋਇਆ ਸੀ | ਇਸ ਮੁਲਜ਼ਮ ਨੂੰ ਵੀ 24 ਦਸੰਬਰ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ |

ਪਿਛਲੀ ਖ਼ਬਰ ਸੈਕਟਰ 25 ਦੇ ਰੈਲੀ ਮੈਦਾਨ 'ਚ ਚੰਡੀਗੜ੍ਹ ਅਧਿਆਪਕ ਐਸੋਸੀਏਸ਼ਨ ਨੇ ਕੀਤੀ ਰੈਲੀ <br/> ਅਗਲੀ ਖ਼ਬਰ ਕੱਪੜਿਆਂ ਤੋਂ ਕਿਤਾਬਾਂ ਤੱਕ ਇਕ ਛੱਤ ਹੇਠ, ਸੈਕਟਰ-38 ਸੀ 'ਚ ਲੱਗੇ 'ਇਕ ਰੁਪਏ ਸਟੋਰ' ਨੂੰ ਮਿਲਿਆ ਭਾਰੀ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।