10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕੱਪੜਿਆਂ ਤੋਂ ਕਿਤਾਬਾਂ ਤੱਕ ਇਕ ਛੱਤ ਹੇਠ, ਸੈਕਟਰ-38 ਸੀ 'ਚ ਲੱਗੇ 'ਇਕ ਰੁਪਏ ਸਟੋਰ' ਨੂੰ ਮਿਲਿਆ ਭਾਰੀ ਹੁੰਗਾਰਾ

ਚੰਡੀਗੜ੍ਹ ਨਗਰ ਨਿਗਮ ਮੇਅਰ ਹਰਪ੍ਰੀਤ ਸਿੰਘ ਬਬਲਾ, ਇੰਦਰਦੀਪ ਕੌਰ ਤੇ ਸਪੈਸ਼ਲ ਕਮਿਸ਼ਨਰ ਪ੍ਰਦੀਪ ਕੁਮਾਰ 'ਇਕ ਰੁਪਈਆ ਸਟੋਰ ਦਾ ਉਦਘਾਟਨ ਕਰਦੇ ਹੋਏ | (ਸੱਜੇ) ਚੰਡੀਗੜ੍ਹ ਨਗਰ ਨਿਗਮ ਮੇਅਰ ਹਰਪ੍ਰੀਤ ਸਿੰਘ ਬਬਲਾ ਸੈਕਟਰ-38 ਵਿਖੇ 'ਇਕ ਰੁਪਈਆ ਸਟੋਰ ਦਾ ਦੌਰਾ ਕਰਦੇ ਹੋਏ | ਤਸਵੀਰਾਂ : ਕਮਲਜੀਤ ਸਿੰਘ <br/> 26-12-2025
ਚੰਡੀਗੜ੍ਹ, 25 ਦਸੰਬਰ (ਸੰਦੀਪ ਕੁਮਾਰ ਮਾਹਨਾ)-ਨਗਰ ਨਿਗਮ ਚੰਡੀਗੜ੍ਹ ਵਲੋਂ ਸੈਕਟਰ-38 ਸੀ ਸਥਿਤ ਰਾਣੀ ਝਾਂਸੀ ਭਵਨ ਵਿਖੇ ਇਕ ਦਿਨ ਲਈ ਲਗਾਏ ਗਏ 'ਇਕ ਰੁਪਇਆ ਸਟੋਰ' ਨੂੰ ਜ਼ਰੂਰਤਮੰਦ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ | ਸਟੋਰ 'ਚ ਮੁਹਈਆ ਕਰਵਾਏ ਸਾਮਾਨ ਨੂੰ ਲੈ ਕੇ ਲੋਕ ਖੁਸ਼ ਨਜ਼ਰ ਆਏ ਤੇ ਉਨ੍ਹਾਂ ਨੇ ਨਿਗਮ ਦੇ ਇਸ ਉਪਰਾਲੇ ਦੀ ਖੁੱਲ੍ਹ ਕੇ ਸਰਾਹਨਾ ਕੀਤੀ | ਇਸ 'ਇਕ ਰੁਪਏ ਸਟੋਰ' ਰਾਹੀਂ ਕਿਸੇ ਨੂੰ ਗਰਮ ਕੱਪੜੇ ਮਿਲੇ, ਕਿਸੇ ਨੂੰ ਜੁੱਤੇ ਤਾਂ ਕਿਸੇ ਨੂੰ ਕਿਤਾਬਾਂ ਤੇ ਕਾਪੀਆਂ | ਕਈ ਮਾਪਿਆਂ ਨੇ ਆਪਣੇ ਬੱਚਿਆਂ ਲਈ ਪੜ੍ਹਾਈ ਸੰਬੰਧੀ ਸਮਾਨ ਲੈ ਕੇ ਜਾਣ 'ਤੇ ਖ਼ੁਸ਼ੀ ਜ਼ਾਹਿਰ ਕੀਤੀ | ਸਟੋਰ 'ਚ ਸਭ ਤੋਂ ਵੱਧ ਗਿਣਤੀ ਕੱਪੜਿਆਂ ਤੇ ਜੁੱਤਿਆਂ ਦੀ ਹੀ ਰਹੀ | ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸਟੋਰ ਦਾ ਉਦਘਾਟਨ ਕਰਦੇ ਹੋਏ ਦੱਸਿਆ ਕਿ ਨਗਰ ਨਿਗਮ ਵਲੋਂ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਦੇ ਲੋਕ-ਹਿਤੈਸ਼ੀ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹਰ ਸਾਲ ਸ਼ਹਿਰ ਵਾਸੀਆਂ ਵਲੋਂ ਘਰਾਂ 'ਚ ਪਿਆ ਵਰਤੋਂ ਯੋਗ ਫ਼ਾਲਤੂ ਸਾਮਾਨ, ਜਿਵੇਂ ਕਿ ਕੱਪੜੇ, ਇਲੈੱਕਟ੍ਰਾਨਿਕ ਸਾਮਾਨ, ਕੰਪਿਊਟਰ, ਐਲ. ਸੀ. ਡੀ., ਗਰਮ ਕੱਪੜੇ ਆਦਿ ਨਗਰ ਨਿਗਮ ਦੇ ਕਲੈਕਸ਼ਨ ਸੈਂਟਰਾਂ 'ਚ ਜਮ੍ਹਾਂ ਕਰਵਾਇਆ ਜਾਂਦਾ ਹੈ | ਮੇਅਰ ਨੇ ਦੱਸਿਆ ਕਿ ਇਕੱਠੇ ਕੀਤੇ ਸਾਮਾਨ ਨੂੰ ਪਹਿਲਾਂ ਸਾਫ਼-ਸੁਥਰਾ ਕਰਵਾਇਆ ਜਾਂਦਾ ਹੈ ਅਤੇ ਜ਼ਰੂਰਤ ਅਨੁਸਾਰ ਮੁਰੰਮਤ ਤੋਂ ਬਾਅਦ ਹਰ ਸਾਲ 'ਇਕ ਰੁਪਏ ਸਟੋਰ' ਦੇ ਨਾਂਅ ਹੇਠ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਜੋ ਜ਼ਰੂਰਤਮੰਦ ਲੋਕ ਆਪਣੀ ਲੋੜ ਅਨੁਸਾਰ ਸਮਾਨ ਲੈ ਸਕਣ | ਇਸ ਨਾਲ ਜਿਥੇ ਲੋਕਾਂ ਦੀ ਮਦਦ ਹੁੰਦੀ ਹੈ, ਉਥੇ ਵੈਸਟੇਜ ਵੀ ਰੁਕਦੀ ਹੈ | ਮੇਅਰ ਨੇ ਕਿਹਾ ਕਿ ਇਸ ਯੋਜਨਾ ਦਾ ਸਭ ਤੋਂ ਵੱਧ ਲਾਭ ਉਹ ਗਰੀਬ ਤੇ ਜ਼ਰੂਰਤਮੰਦ ਬੱਚੇ ਉਠਾਉਂਦੇ ਹਨ, ਜੋ ਆਰਥਿਕ ਤੰਗੀ ਕਾਰਨ ਕਿਤਾਬਾਂ ਜਾਂ ਕਾਪੀਆਂ ਨਹੀਂ ਖ਼ਰੀਦ ਸਕਦੇ | ਨਾਲ ਹੀ, ਇਸ ਉਪਰਾਲੇ ਨਾਲ ਨਗਰ ਨਿਗਮ ਨੂੰ ਵੀ ਆਮਦਨ ਹੁੰਦੀ ਹੈ |
ਪਿਛਲੀ ਖ਼ਬਰ ਮੁਹਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਭਗੌੜਿਆਂ ਨੂੰ ਕੀਤਾ ਕਾਬੂ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸਾਲਾਨਾ ਅਥਲੈਟਿਕ ਮੀਟ ਦੌਰਾਨ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਨੇ 19 ਤਗਮਿਆਂ 'ਤੇ ਕੀਤਾ ਕਬਜ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।