20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚੰਡੀਗੜ੍ਹ ਯੂਨੀਵਰਸਿਟੀ ਤੇ ਸੀ.ਆਰ. ਪੀ.ਐੱਫ. ਵਿਚਕਾਰ ਹੋਇਆ ਸਮਝੌਤਾ ਸੀ.ਯੂ. ਫੋਰਸ ਦੇ ਜਵਾਨਾਂ ਦੇ ਬੱਚਿਆਂ ਨੂੰ ਸਿੱਖਿਆ ਤੇ ਨੌਕਰੀ 'ਚ ਦੇਵੇਗੀ ਰਾਖਵਾਂਕਰਨ <br/>

ਅਜੀਤ ਡੈਸਕ 25-12-2025
ਚੰਡੀਗੜ੍ਹ, 24 ਦਸੰਬਰ (ਸੁਖਵਿੰਦਰ ਸਿੰਘ ਸ਼ਾਨ)-ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਅੱੈਫ.) ਦੇ ਜਵਾਨਾਂ ਦੇ ਬੱਚਿਆਂ ਨੂੰ ਸਿੱਖਿਆ ਅਤੇ ਨੌਕਰੀਆਂ ਦੇਣ ਲਈ ਚੰਡੀਗੜ੍ਹ ਯੂਨੀਵਰਸਿਟੀ ਅਤੇ ਸੀ.ਆਰ.ਪੀ.ਐੱਫ. ਦੇ ਵਿਚਕਾਰ ਹੋਏ ਸਮਝੌਤੇ ਨੂੰ ਅੱਗੇ ਵਧਾਇਆ ਗਿਆ ਹੈ, ਜੋ 15 ਜਨਵਰੀ 2025 ਨੂੰ ਕੀਤਾ ਗਿਆ ਸੀ | ਇਸ ਸਮਝੌਤੇ ਨੂੰ ਅੱਗੇ ਵਧਾਉਣ ਲਈ ਸੀ.ਆਰ.ਪੀ.ਐੱਫ. 5 ਸਿਗਨਲ ਬਟਾਲੀਅਨ ਹੱਲੋਮਾਜਰਾ (ਚੰਡੀਗੜ੍ਹ) ਦੇ ਕਮਾਂਡੈਂਟ ਵਿਸ਼ਾਲ ਕੰਡਵਾਲ ਅਤੇ ਚੰਡੀਗੜ੍ਹ ਯੂਨੀਵਰਸਿਟੀ (ਮੋਹਾਲੀ) ਦੇ ਰਜਿਸਟਰਾਰ ਸਤਬੀਰ ਸਿੰਘ ਸਹਿਗਲ ਤੇ ਦਾਖਲਾ ਖੇਤਰੀ ਮੈਨੇਜਰ ਦੀਪਕ ਪੁਰੀ ਨੇ ਸਮਝੌਤਾ ਪੱਤਰ 'ਤੇ 23 ਦਸੰਬਰ ਨੂੰ ਦਸਤਖ਼ਤ ਕੀਤੇ | ਵਰਨਣਯੋਗ ਹੈ ਕਿ ਇਸ ਸਮਝੌਤੇ ਦੀਆਂ ਵੱਖ ਵੱਖ ਵਿਦਿਅਕ ਧਾਰਾਵਾਂ ਅਧੀਨ ਸੀ.ਆਰ.ਪੀ.ਐੱਫ. ਦੇ ਨੌਕਰੀਸ਼ੁਦਾ, ਸੇਵਾ ਮੁਕਤ, ਸੈਨਿਕ ਸਨਮਾਨ ਜੇਤੂ ਅਤੇ ਮੈਡੀਕਲ ਸੇਵਾ ਮੁਕਤ ਜਵਾਨਾਂ ਦੇ ਬੱਚਿਆਂ ਲਈ ਚੰਡੀਗੜ੍ਹ ਯੂਨੀਵਰਸਿਟੀ ਵਿਚ ਕਰੀਬ 1000 ਸੀਟਾਂ ਦੀ ਵਿਵਸਥਾ ਕੀਤੀ ਗਈ ਹੈ | ਚੰਡੀਗੜ੍ਹ ਯੂਨੀਵਰਸਿਟੀ ਉਨ੍ਹਾਂ ਵੱਖ ਵੱਖ ਕੋਰਸਾਂ ਵਿਚ ਦਾਖ਼ਲਾ ਲੈਣ ਵਾਲੇ ਜਵਾਨਾਂ ਦੇ ਬੱਚਿਆਂ ਨੂੰ ਫੀਸ ਵਿਚ 50 ਤੋਂ 100 ਫ਼ੀਸਦੀ ਰਿਆਇਤ ਜਾਂ ਵਜ਼ੀਫ਼ਾ ਪ੍ਰਦਾਨ ਕਰੇਗੀ, ਜਿਨਾਂ ਵਿਚ ਇੰਜੀਨੀਅਰਿੰਗ ਤੇ ਟੈਕਨਾਲੋਜੀ, ਕਾਨੂੰਨ, ਲਾਇਬਰੇਰੀ ਆਰਟਸ ਅਤੇ ਹਿਊਮਨਟੀਜ਼, ਸਾਇੰਸਜ਼, ਸਿਹਤ ਸਾਇੰਸ ਅਤੇ ਟੂਰਿਜ਼ਮ ਤੇ ਹਾਸਪਿਟੈਲਿਟੀ ਸ਼ਾਮਿਲ ਹਨ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 298ਵੇਂ ਦਿਨ ਪੰਜਾਬ ਪੁਲਿਸ ਵਲੋਂ 3.7 ਕਿੱਲੋ ਹੈਰੋਇਨ ਸਮੇਤ 122 ਨਸ਼ਾ ਤਸਕਰ ਕਾਬੂ <br/... ਅਗਲੀ ਖ਼ਬਰ ਚੰਡੀਗੜ੍ਹ 'ਚ ਪ੍ਰਾਚੀ ਦੀਕਸ਼ਿਤ ਤੇ ਸੰਯੁਕਤ ਰਾਜ ਅਮਰੀਕਾ ਦੇ ਇਕ ਸਮੂਹ ਵਲੋਂ ਕੱਥਕ ਪੇਸ਼ਕਾਰੀਆਂ ਨਾਲ ਦਰਸ਼ਕ ਮੋਹੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।