20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚੰਡੀਗੜ੍ਹ 'ਚ ਪ੍ਰਾਚੀ ਦੀਕਸ਼ਿਤ ਤੇ ਸੰਯੁਕਤ ਰਾਜ ਅਮਰੀਕਾ ਦੇ ਇਕ ਸਮੂਹ ਵਲੋਂ ਕੱਥਕ ਪੇਸ਼ਕਾਰੀਆਂ ਨਾਲ ਦਰਸ਼ਕ ਮੋਹੇ <br/>

ਅਜੀਤ ਡੈਸਕ 25-12-2025
ਚੰਡੀਗੜ੍ਹ, 24 ਦਸੰਬਰ (ਅਜਾਇਬ ਸਿੰਘ ਔਜਲਾ)-ਪ੍ਰਾਚੀ ਦੀਕਸ਼ਿਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਇਕ ਸਮੂਹ ਨੇ ਆਪਣੀਆਂ ਕੱਥਕ ਨਾਚ ਨਾਲ ਦਰਸ਼ਕਾਂ ਨ ਮੋਹਿਆ | ਪ੍ਰਾਚੀ ਨੇ ਪੰਡਿਤ ਕਨ੍ਹਈਆ ਲਾਲ ਦੀ ਦੇਖ-ਰੇਖ ਹੇਠ ਆਪਣੀ ਨਿ੍ਤ ਸਿਖਲਾਈ ਪ੍ਰਾਪਤ ਕੀਤੀ ਅਤੇ ਕੱਥਕ ਦੀਆਂ ਬਾਰੀਕੀਆਂ ਸਿੱਖੀਆਂ | ਪ੍ਰਾਚੀ ਸੰਯੁਕਤ ਰਾਜ ਅਮਰੀਕਾ ਵਿਚ ਨੂਪੁਰ ਡਾਂਸ ਅਕੈਡਮੀ ਦੀ ਸੰਸਥਾਪਕ ਵੀ ਹੈ ਅਤੇ ਪ੍ਰਾਚੀਨ ਕੇਂਦਰ ਦਾ ਇਕ ਐਫੀਲੀਏਟ ਸੈਂਟਰ ਚਲਾਉਂਦੀ ਹੈ | ਉਸਨੇ ਆਪਣੇ ਵੱਖ-ਵੱਖ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਜਗ•ਾ ਬਣਾਈ ਹੈ | ਪ੍ਰਾਚੀ ਵਿਦੇਸ਼ਾਂ ਵਿਚ ਭਾਰਤੀ ਕਲਾ ਨੂੰ ਉਤਸ਼ਾਹਿਤ ਕਰਨ ਵਿਚ ਇਕ ਵਧੀਆ ਕੰਮ ਕਰ ਰਹੀ ਹੈ | ਅੱਜ ਦਾ ਪ੍ਰੋਗਰਾਮ ਇਕ ਭਗਤੀ ਰਚਨਾ, ਸ਼ਿਵ ਵੰਦਨਾ ਨਾਲ ਸ਼ੁਰੂ ਹੋਇਆ | ਇਸ ਤੋਂ ਬਾਅਦ ਉਸਦੇ ਗੁਰੂ ਦੁਆਰਾ ਰਚਿਤ ਕਿ੍ਸ਼ਨ ਕਵਿਤਾਵਾਂ 'ਤੇ ਅਧਾਰਤ ਇਕ ਰਚਨਾ ਕੀਤੀ ਗਈ | ਉਪਰੰਤ ਉਨ੍ਹਾਂ ਦੇ ਸਮੂਹ ਨੇ ਕਥਕ ਨਾਚ ਦੇ ਤਕਨੀਕੀ ਪਹਿਲੂ ਪੇਸ਼ ਕੀਤੇ | ਉਨ੍ਹਾਂ ਨੇ ਵਿਲੰਬਿਤ, ਮੱਧ ਅਤੇ ਦ੍ਰੁਤ ਲਯਾ ਦੀਆਂ ਤਿੰਨ ਤਾਲਾਂ 'ਤੇ ਆਧਾਰਿਤ ਪਾਰਣ, ਗਤ, ਉਤਾਨ, ਚਲੇਨ, ਅਮਦ, ਤਿ੍ਪੱਲੀ, ਪ੍ਰਮੀਲੂ, ਤਿਹਾਈ ਅਤੇ ਚੱਕਰਦਾਰ ਪਾਰਣ ਪੇਸ਼ ਕਰਕੇ ਆਪਣੀ ਮਜ਼ਬੂਤ ਤਕਨੀਕੀ ਪੇਸ਼ਕਾਰੀ ਦਾ ਪ੍ਰਦਰਸ਼ਨ ਕੀਤਾ | ਇਹ ਪੇਸ਼ਕਾਰੀ ਡੇਵਿਡ ਆਰ. ਕਿਨਸਲੇ ਦੀ ਕਿਤਾਬ, 'ਦ ਸਵੋਰਡ ਐਂਡ ਦ ਫਲੂਟ: ਕਾਲੀ ਐਂਡ ਕਿ੍ਸ਼ਨਾ' ਤੋਂ ਪ੍ਰੇਰਿਤ ਹੈ, ਪੇਸ਼ ਕੀਤੀ ਗਈ ਜੋ ਦਰਸ਼ਕਾਂ ਨੇ ਉਤਸੁਕਤਾ ਨਾਲ ਮਾਣੀ | ਪ੍ਰੋਗਰਾਮ ਦੇ ਅੰਤ 'ਚ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਤੇ ਸੀ.ਆਰ. ਪੀ.ਐੱਫ. ਵਿਚਕਾਰ ਹੋਇਆ ਸਮਝੌਤਾ ਸੀ.ਯੂ. ਫੋਰਸ ਦੇ ਜਵਾਨਾਂ ਦੇ ਬੱਚਿਆਂ ਨੂੰ ਸਿੱ... ਅਗਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਕਿ੍ਸਮਸ ਦੀਆਂ ਵਧਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।