29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਆਸ਼ਮਾ ਸਕੂਲ ਨੇ 'ਵਾਤਾਵਰਨ ਬਚਾਓ, ਰੁੱਖ ਬਚਾਓ' ਦੇ ਬੈਨਰ ਹੇਠ ਸਾਲਾਨਾ ਸਮਾਗਮ ਕਰਵਾਇਆ <br/>

ਮੁਹਾਲੀ ਦੇ ਸੈਕਟਰ-70 ਸਥਿਤ ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਸਟੇਜ਼ 'ਤੇ ਡਾਂਸ ਦੀ ਪੇਸ਼ਕਾਰੀ ਦਿੰਦੇ ਹੋਏ ਵਿਦਿਆਰਥੀ | ਅਜੀਤ ਤਸਵੀਰ <br/> 10-12-2025
ਐੱਸ. ਏ. ਐੱਸ. ਨਗਰ, 9 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-70 ਸਥਿਤ ਆਸ਼ਮਾ ਇੰਟਰਨੈਸ਼ਨਲ ਸਕੂਲ ਵਲੋਂ ਸਾਲਾਨਾ ਸਮਾਗਮ ਕਰਵਾਇਆ | 'ਵਾਤਾਵਰਨ ਬਚਾਓ, ਰੁੱਖ ਬਚਾਓ' ਦੇ ਬੈਨਰ ਹੇਠ ਕਰਵਾਏ ਸਮਾਗਮ ਦੌਰਾਨ ਬੱਚਿਆਂ ਨੇ ਭਾਰਤੀ ਤੇ ਪੱਛਮੀ ਰੰਗਾਂ 'ਚ ਰੰਗੀਆਂ ਰੰਗਾਰੰਗ ਪੇਸ਼ਕਾਰੀਆਂ ਦਿੱਤੀਆਂ | ਇਸ ਦੌਰਾਨ ਪੰਜਾਬ ਦੀ ਸ਼ਾਨ ਗਿੱਧੇ, ਭੰਗੜੇ ਤੇ ਮਲਵਈ ਗਿੱਧੇ ਸਮੇਤ ਵਿਆਹ ਮੌਕੇ ਦੀ ਸਿਠਣੀਆਂ ਆਦਿ ਦੀਆਂ ਪੇਸ਼ਕਾਰੀ ਨੂੰ ਦਰਸ਼ਕਾਂ ਵਲੋਂ ਖ਼ੂਬ ਸਲਾਹਿਆ | ਇਸ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਹਾਜ਼ਰ ਮਹਿਮਾਨਾਂ 'ਚੋਂ ਸੀਨੀਅਰ ਸਿਟੀਜ਼ਨ ਤੇ ਸਾਬਕਾ ਆਈ. ਏ. ਐੱਸ. ਇੰਜ. ਜੇ. ਐੱਸ. ਕੇਸਰ ਵਲੋਂ ਦੀਪ ਸ਼ਿਖਾ ਜਲਾ ਕੇ ਕਰਵਾਈ ਗਈ | ਇਸ ਤੋਂ ਬਾਅਦ ਪਿ੍ੰ. ਸੂਚੀ ਗਰੋਵਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹਦੇ ਹੋਏ ਭਵਿੱਖ ਦੇ ਟੀਚੇ ਹਾਜ਼ਰ ਮਹਿਮਾਨਾਂ ਨਾਲ ਸਾਂਝੇ ਕੀਤੇ | ਉਪਰੰਤ ਵਿਦਿਆਰਥੀਆਂ ਵਲੋਂ ਪ੍ਰਮਾਤਮਾ ਦੀ ਉਸਤਤ 'ਚ ਗਾਏ ਸ਼ਬਦ ਨਾਲ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਅਤੇ ਬੱਚਿਆਂ ਨੇ ਇਕ ਤੋਂ ਬਾਅਦ ਇਕ ਪੇਸ਼ਕਾਰੀਆਂ ਦਿੱਤੀਆਂ | ਕਲਾਸੀਕਲ ਅਤੇ ਸਮਕਾਲੀ ਨਾਚਾਂ ਦੇ ਮਿਸ਼ਰਣ ਨੇ ਕੁਦਰਤ ਦੇ ਵੱਖ-ਵੱਖ ਰੂਪਾਂ ਜਿਵੇਂ ਕਿ ਨਦੀਆਂ, ਪਹਾੜਾਂ ਅਤੇ ਹਰਿਆਲੀ ਨੂੰ ਜੀਵੰਤ ਰੂਪ ਵਿਚ ਪੇਸ਼ ਕੀਤਾ | ਸਮਾਰੋਹ ਵਾਲੀ ਥਾਂ 'ਤੇ ਇਕ ਛੋਟੀ ਜਿਹੀ ਵਿਗਿਆਨ ਅਤੇ ਤਕਨਾਲੋਜੀ ਪ੍ਰਦਰਸ਼ਨੀ ਵੀ ਲਗਾਈ ਗਈ | ਸਮਾਗਮ ਦੌਰਾਨ ਰਿਵਾਇਤੀ ਅਕਾਦਮਿਕ ਤੇ ਸਹਿ-ਪਾਠਕ੍ਰਮ ਇਨਾਮਾਂ ਤੋਂ ਇਲਾਵਾ ਪਹਿਲੀ ਵਾਰ 'ਗਰੀਨ ਚੈਂਪੀਅਨ' ਪੁਰਸਕਾਰ ਵੀ ਵੰਡੇ ਗਏ | ਇਹ ਸਾਲਾਨਾ ਸਮਾਗਮ ਰੰਗੀਨ ਪਹਿਰਾਵਿਆਂ, ਸੁਰੀਲੇ ਸੰਗੀਤ, ਜੀਵੰਤ ਨਾਚਾਂ ਅਤੇ ਅਰਥਪੂਰਨ ਥੀਏਟਰ ਪੇਸ਼ਕਾਰੀਆਂ ਦਾ ਇਕ ਅਦਭੁੱਤ ਸੁਮੇਲ ਸਾਬਿਤ ਹੋਇਆ, ਜਿਸ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਤੇ ਸਮਾਜ ਪ੍ਰਤੀ ਜਾਗਰੂਕਤਾ ਨੂੰ ਆਪ ਮੁਹਾਰੇ ਸਪੱਸ਼ਟ ਕੀਤਾ |

ਪਿਛਲੀ ਖ਼ਬਰ ਕਾਂਗਰਸ ਆਪਣਿਆਂ ਨੂੰ ਲੁੱਟ ਰਹੀ ਹੈ ਤਾਂ ਲੋਕਾਂ ਨੂੰ ਕਿਵੇਂ ਬਖ਼ਸ਼ੇਗੀ-ਬੀਬੀ ਰਾਮੂਵਾਲੀਆ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਵਲੋਂ ਲਾਲੜੂ ਖੇਤਰ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।