ਅਸਲ੍ਹੇ ਦਾ ਲਾਇਸੈਂਸ ਨਵਿਆਉਣ ਦੌਰਾਨ ਅਪਰਾਧਿਕ ਮਾਮਲੇ ਛੁਪਾਉਣ 'ਤੇ ਵਕੀਲ ਵਿਕਾਸ ਬੈਕਟਰ 'ਤੇ ਮਾਮਲਾ ਦਰਜ
ਅਜੀਤ ਡੈਸਕ
10-12-2025
ਚੰਡੀਗੜ੍ਹ, 9 ਦਸੰਬਰ (ਕਪਿਲ ਵਧਵਾ)ਚੰਡੀਗੜ੍ਹ ਦੇ ਥਾਣਾ ਸੈਕਟਰ-36 ਵਿਖੇ ਧੋਖਾਧੜੀ ਤੇ ਗ਼ਲਤ ਜਾਣਕਾਰੀ ਦੇਣ ਦੇ ਦੋਸ਼ਾਂ ਹੇਠ ਇਕ ਵਕੀਲ ਖ਼ਿਲਾਫ਼ ਮਾਮਲਾ ਦਰਜ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਵਿਕਾਸ ਬੈਕਟਰ ਵਾਸੀ ਸੈਕਟਰ-61, ਚੰਡੀਗੜ੍ਹ ਨੇ ਆਪਣੇ ਖ਼ਿਲਾਫ਼ ਪਹਿਲਾਂ ਤੋਂ ਦਰਜ ਕਈ ਅਪਰਾਧਿਕ ਕੇਸਾਂ ਦੀ ਜਾਣਕਾਰੀ ਲੁਕਾ ਕੇ ਆਪਣਾ ਪਿਸਤੌਲ ਦਾ ਲਾਇਸੈਂਸ ਨਵਿਆਇਆ ਸੀ | ਪੁਲਿਸ ਨੇ ਇਸ ਸੰਬੰਧੀ ਆਈ. ਪੀ. ਸੀ. ਦੀ ਧਾਰਾ 420 ਤੇ 177 ਤਹਿਤ ਐੱਫ. ਆਈ. ਆਰ. ਦਰਜ ਕਰਕੇ ਉਸ ਨੂੰ ਸੰਮਨ ਭੇਜੇ ਹਨ | ਜਾਣਕਾਰੀ ਅਨੁਸਾਰ ਉਕਤ ਵਕੀਲ ਹਾਲ ਹੀ ਵਿਚ ਧੋਖਾਧੜੀ ਦੇ ਇਕ ਹੋਰ ਮਾਮਲੇ 'ਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ | ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵਲੋਂ ਸਾਰੇ ਦਸਤਾਵੇਜ਼ਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |