ਲਾਲੜੂ, 9 ਦਸੰਬਰ (ਰਾਜਬੀਰ ਸਿੰਘ)-ਡੇਰਾਬੱਸੀ ਹਲਕੇ ਦੀ ਬਲਾਕ ਸੰਮਤੀ ਚੋਣਾਂ ਲਈ ਜ਼ੋਨ ਝਰਮੜੀ ਤੋਂ ਬਸਪਾ ਉਮੀਦਵਾਰ ਬੀਬੀ ਕੁਸਮ ਜੜੌਤ ਦੇ ਹੱਕ 'ਚ ਅੱਜ ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਵਲੋਂ ਚੋਣ ਪ੍ਰਚਾਰ ਕੀਤਾ | ਇਸ ਮੌਕੇ ਛੜਬੜ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਸੂਬੇ ਦੇ ਲੋਕਾਂ ਨਾਲ ਵਧੀਕੀਆਂ 'ਤੇ ਵਧੀਕੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਉਪਰੋਕਤ ਸਿਆਸੀ ਪਾਰਟੀਆਂ ਵਲੋਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰ ਕੇ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਲੁੱਟ ਕੀਤੀ ਗਈ ਹੈ | ਹੁਣ ਆਮ ਲੋਕਾਂ ਦੀ ਪਾਰਟੀ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਾਲਾ ਹੀ ਕੰਮ ਕੀਤਾ ਹੈ | ਜਗਜੀਤ ਛੜਬੜ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦਾ ਭਲਾ ਉਨ੍ਹਾਂ ਦੀ ਆਪਣੀ ਬਹੁਜਨ ਸਮਾਜ ਪਾਰਟੀ ਹੀ ਕਰ ਸਕਦੀ ਹੈ, ਕਿਉਂਕਿ ਇਸ ਪਾਰਟੀ 'ਚ ਹੀ ਆਮ ਲੋਕਾਂ ਵਰਗੇ ਲੋਕ ਹਨ | ਇਸ ਦੌਰਾਨ ਛੜਬੜ ਨੇ ਵੋਟਰਾਂ ਨੂੰ ਬਲਾਕ ਸੰਮਤੀ ਜੜੌਤ ਤੋਂ ਬੀਬੀ ਕੁਸਮ ਜੜੌਤ ਨੂੰ ਵੋਟ ਦੇ ਕੇ ਕਾਮਯਾਬ ਬਣਾਉਣ ਅਪੀਲ ਕੀਤੀ | ਇਸ ਮੌਕੇ ਚਰਨਜੀਤ ਸਿੰਘ ਦੇਵੀਨਗਰ ਹਲਕਾ ਪ੍ਰਧਾਨ, ਰਾਜ ਕੁਮਾਰ ਝਰਮੜੀ ਹਲਕਾ ਸਕੱਤਰ, ਕੁਲਵੀਰ ਸਿੰਘ ਮੀਰਪੁਰਾ, ਤਾਰਾ ਚੰਦ ਜਾਸਤਾਨਾ, ਸੁੱਖਾ ਜਾਸਤਨਾ, ਰਵਿੰਦਰ ਸਿੰਘ ਬੱਲੋਪੁਰ, ਸੰਦੀਪ ਝਰਮੜੀ, ਜਸਵੰਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਤੇ ਰੋਹਿਤ ਹਾਜ਼ਰ ਸਨ |