29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮੇਅਰ ਤੇ ਕਮਿਸ਼ਨਰ ਸੈਕਟਰ 27, 28 ਅਤੇ 29 'ਚ ਨਾਗਰਿਕ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਦੀ ਜ਼ਮੀਨੀ ਪੱਧਰ 'ਤੇ ਲਿਆ ਜਾਇਜ਼ਾ <br/>

ਅਜੀਤ ਡੈਸਕ 10-12-2025
ਚੰਡੀਗੜ੍ਹ, 9 ਦਸੰਬਰ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਸ਼ਹਿਰ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਵਾਰਡ ਨੰਬਰ 10 ਅਧੀਨ ਆਉਂਦੇ ਸੈਕਟਰ 27, 28 ਅਤੇ 29 ਦਾ ਵਿਸ਼ੇਸ਼ ਦੌਰਾ ਕਰਦੇ ਹੋਏ ਚੱਲ ਰਹੇ ਵਿਕਾਸ ਕਾਰਜਾਂ ਦੀ ਤਰੱਕੀ ਅਤੇ ਨਾਗਰਿਕ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਦੀ ਜ਼ਮੀਨੀ ਪੱਧਰ 'ਤੇ ਜਾਂਚ ਕੀਤੀ | ਉਨ੍ਹਾਂ ਦੇ ਨਾਲ ਬਾਗ਼ਬਾਨੀ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਕਿ੍ਸ਼ਨ ਪਾਲ ਸਿੰਘ, ਕਾਰਜਕਾਰੀ ਇੰਜੀਨੀਅਰ, ਬੀ.ਐਂਡ.ਆਰ ਵਿਭਾਗ ਦੇ ਐਕਸੀਅਨ ਅਜੇ ਗਰਗ ਸਮੇਤ ਕਈ ਹੋਰ ਅਧਿਕਾਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬਬਲਾ ਵੀ ਮੌਜੂਦ ਸਨ | ਦੌਰੇ ਦੌਰਾਨ ਉਨ੍ਹਾਂ ਨੇ ਸਾਫ਼ ਸਫ਼ਾਈ ਬਣਾਈ ਰੱਖਣ ਦੀ ਸਹੁੰ ਚੁੱਕੀ ਅਤੇ ਲੋਕਾਂ ਨੂੰ ਘਰੇਲੂ ਪੱਧਰ 'ਤੇ ਕੂੜੇ ਦੀ ਵੱਖ-ਵੱਖ ਛਾਂਟ ਬਾਰੇ ਜਾਗਰੂਕ ਵੀ ਕੀਤਾ | ਸੈਕਟਰ 28 'ਚ ਮਾਰਕੀਟ ਇਲਾਕੇ ਵਿਚ ਕਾਰ ਮੁਰੰਮਤ ਦੇ ਦੁਕਾਨਦਾਰਾਂ ਵਲੋਂ ਨਜਾਇਜ਼ ਕਬਜ਼ੇ, ਜੈਸਮੀਨ ਗਾਰਡਨ ਦੀ ਸੰਭਾਲ, ਰੁੱਖਾਂ ਦੀ ਮਕੈਨੀਕਲ ਕਟਾਈ, ਵੱਖ-ਵੱਖ ਥਾਵਾਂ ਤੋਂ ਮਲਬਾ ਹਟਾਉਣ ਅਤੇ ਜਨਤਕ ਪਖਾਨਿਆਂ ਨੂੰ ਚਾਲੂ ਕਰਨ ਵਾਲੇ ਮਾਮਲਿਆਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਸਮੇਂ-ਸਿਰ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ | ਸੈਕਟਰ 27 'ਚ 50 ਤੋਂ 100 ਸਾਲ ਪੁਰਾਣੇ ਰੁੱਖਾਂ ਦੀ ਵਿਸ਼ੇਸ਼ ਦੇਖਭਾਲ, ਪੁਰਾਣੇ ਸਫ਼ਾਈ ਕੇਂਦਰ ਦੀ ਜਗਾ ਦੀ ਬਿਹਤਰ ਵਰਤੋਂ, ਬਾਂਦਰਾਂ ਦੀ ਪਰੇਸ਼ਾਨੀ, ਗੰਦੇ ਪਾਣੀ ਦੀ ਨਿਯਮਿਤ ਸਪਲਾਈ, ਓਪਨ ਏਅਰ ਜਿੰਮ ਦੀ ਮੁਰੰਮਤ, ਪਾਰਕਾਂ ਦੇ ਪਖਾਨਿਆਂ ਲਈ ਸਫ਼ਾਈ ਸਟਾਫ਼ ਨੂੰ ਸੰਦ ਮੁਹੱਈਆ ਕਰਵਾਉਣ, ਮਾਰਕੀਟ 'ਚ ਟਾਈਲ ਵਰਕ ਦੀ ਮੁਰੰਮਤ, ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲਿਆਂ ਦੀ ਨਿਯਮਿਤ ਹਾਜ਼ਰੀ ਅਤੇ ਸੈਕਟਰ 27-ਡੀ ਵਿਚ ਵੀ-6 ਸੜਕ ਦੇ ਗ਼ਲਤ ਢਲਾਣ ਨੂੰ ਠੀਕ ਕਰਨ ਵਰਗੀਆਂ ਦਿੱਕਤਾਂ ਦਾ ਨਿਰੀਖਣ ਕੀਤਾ | ਇਸੇ ਤਰ੍ਹਾਂ ਸੈਕਟਰ 29 'ਚ ਕਮਿਊਨਿਟੀ ਸੈਂਟਰ ਦੀ ਮੁਰੰਮਤ, ਗਰੀਨ ਬੈਲਟਾਂ ਦੀ ਸੰਭਾਲ ਵਰਗੇ ਕੰਮਾਂ ਦੀ ਸਮੀਖਿਆ ਕੀਤੀ | ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਾਰੇ ਕੰਮ ਤੇਜ਼ੀ ਨਾਲ ਪੂਰੇ ਕਰਨ ਅਤੇ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ |

ਪਿਛਲੀ ਖ਼ਬਰ ਛੜਬੜ ਵਲੋਂ ਝਰਮੜੀ ਜ਼ੋਨ ਤੋਂ ਬਸਪਾ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਡੋਪ ਟੈਸਟ ਪਾਜ਼ੀਟਿਵ ਆਉਣ 'ਤੇ ਨੌਜਵਾਨ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।