18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪ. ਫ. ਟਾ. ਨੇ ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਇਆ <br/>

ਅਜੀਤ ਡੈਸਕ 09-12-2025
ਐੱਸ. ਏ. ਐੱਸ. ਨਗਰ, 8 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਧਰਮਿੰਦਰ ਇਕ ਜ਼ਿੰਦਾ ਦਿਲ ਇਨਸਾਨ ਸਨ ਤੇ ਉਨ੍ਹਾਂ ਦੀ ਜ਼ਿੰਦਗੀ ਇਕ ਖੁੱਲ੍ਹੀ ਕਿਤਾਬ ਵਰਗੀ ਸੀ | ਉਨ੍ਹਾਂ ਆਪਣੀ ਜ਼ਿੰਦਗੀ ਬੜੀ ਬੇਬਾਕੀ ਨਾਲ ਬਤੀਤ ਕੀਤੀ | ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬੀ ਫ਼ਿਲਮ ਐਕਟਰਜ਼ ਐਸੋਸੀਏਸ਼ਨ ਦੀ ਪ੍ਰਧਾਨ ਪਦਮਸ੍ਰੀ ਨਿਰਮਲ ਰਿਸ਼ੀ ਨੇ ਪ੍ਰਸਿੱਧ ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਪ. ਫ. ਟਾ. ਦੇ ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਸਾਂਝੇ ਕੀਤੇ | ਇਸ ਮੌਕੇ ਸੀਨੀਅਰ ਅਦਾਕਾਰ ਸਵਿੰਦਰ ਮਾਹਲ ਨੇ ਕਿਹਾ ਕਿ ਧਰਮਿੰਦਰ ਦੇ ਸੁਨੱਖੇਪਣ ਨੇ ਚਰਚੇ ਅੱਜ ਵੀ ਸੁਣਾਏ ਜਾਂਦੇ ਹਨ, ਜਦਕਿ ਕਰਮਜੀਤ ਅਨਮੋਲ ਨੇ ਕਿਹਾ ਧਰਮ ਜੀ ਹਮੇਸ਼ਾ ਪੰਜਾਬੀ ਅਦਾਕਾਰਾਂ ਦੇ ਪ੍ਰੇਰਨਾ ਸ੍ਰੋਤ ਰਹੇ ਹਨ | ਉਨ੍ਹਾਂ ਕਿਹਾ ਕਿ ਮੈਂ ਵਡਭਾਗੀ ਹਾਂ ਕਿ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ | ਇਸੇ ਦੌਰਾਨ ਸੰਸਥਾ ਦੇ ਸਕੱਤਰ ਬੀ. ਐਨ. ਸ਼ਰਮਾ ਨੇ ਕਿਹਾ ਕਿ ਧਰਮਿੰਦਰ ਨੂੰ ਜਦੋਂ ਵੀ ਕੋਈ ਮਿਲਦਾ ਸੀ ਤਾਂ ਉਹ ਇਹ ਅਹਿਸਾਸ ਕਰਵਾ ਦਿੰਦੇ ਸਨ ਕਿ ਜਿਵੇਂ ਉਹ ਪੁਰਾਣੇ ਵਾਕਫ਼ ਹੋਣ ਭਾਵ ਉਹ ਹਰ ਇਕ ਨੂੰ ਅਪਣੱਤ ਨਾਲ ਮਿਲਦੇ ਸਨ | ਇਸ ਮੌਕੇ ਮੁੰਬਈ ਤੋਂ ਅਦਾਕਾਰ ਜੁਗਨੂੰ ਤੇ ਹਰਜੀਤ ਵਾਲੀਆ ਨੇ ਧਰਮ ਜੀ ਨਾਲ ਆਪਣੀ ਸਾਂਝ ਬਾਰੇ ਵੀ ਗੱਲਬਾਤ ਕੀਤੀ | ਇਸ ਮੌਕੇ ਭਾਰਤ ਭੂਸ਼ਨ ਵਰਮਾ, ਡਾ. ਰਣਜੀਤ ਸ਼ਰਮਾ, ਰਾਜ ਧਾਲੀਵਾਲ, ਬਨਿੰਦਰਜੀਤ ਸਿੰਘ ਬੰਨੀ, ਪ੍ਰਕਾਸ਼ ਗਾਧੂ, ਰਵਿੰਦਰ ਮੰਡ, ਪਰਮਜੀਤ ਭੰਗੂ, ਸਾਨੀਆ ਬਾਜਵਾ, ਤੇਜਿੰਦਰ ਤੂਰ, ਸਿਕੰਦਰ ਸਲੀਮ, ਦੀਦਾਰ ਗਿੱਲ, ਸੁਖਵਿੰਦਰ ਰਾਜ, ਗੁਰਵਿੰਦਰ ਮਾਨ, ਬਾਜਵਾ ਤੇ ਅਮਨਦੀਪ ਜੌਹਲ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜੁਵੇਨਾਈਲ ਜਸਟਿਸ ਬੋਰਡ ਬਿਨਾਂ ਕਿਸੇ ਅਧਿਕਾਰ ਦੇ ਨਾਬਾਲਗਾਂ ਨੂੰ ਭੇਜ ਰਿਹਾ ਜੇਲ੍ਹ <br/> ਅਗਲੀ ਖ਼ਬਰ ਸਿੱਖਿਆ ਬੋਰਡ ਨੇ ਪ੍ਰਸ਼ਨ-ਪੱਤਰ ਤਿਆਰ ਕਰਨ ਦੀ ਬਣਤਰ 'ਚ ਕੀਤੀ ਤਬਦੀਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।