28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅੰਕੁਰ ਸਕੂਲ 'ਚ 'ਵਰਲਡ ਡਾਇਵਰਸ ਐਬਿਲਟੀ ਡੇ' ਮਨਾਇਆ

ਅਜੀਤ ਡੈਸਕ 08-12-2025
ਚੰਡੀਗੜ੍ਹ, 7 ਦਸੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ ਚੰਡੀਗੜ੍ਹ ਵਿਖੇ ਸਪੈਸ਼ਲ ਉਲੰਪਿਕਸ ਭਾਰਤ ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ 'ਵਰਲਡ ਡਾਇਵਰਸ ਐਬਿਲਟੀ ਡੇ' ਮਨਾਇਆ, ਜਿਸ 'ਚ ਸਮਾਵੇਸ਼, ਸਸ਼ਕਤੀਕਰਨ ਤੇ ਸਮਾਨਤਾ ਨੂੰ ਉਜਾਗਰ ਕੀਤਾ | ਪ੍ਰੋਗਰਾਮ ਦਾ ਮੁੱਖ ਆਕਰਸ਼ਨ ਮੇਜ਼ਬਾਨ ਸਕੂਲ ਅਤੇ ਐਸ. ਓ. ਬੀ. ਦੁਆਰਾ ਸਮਾਵੇਸ਼ੀ ਸੱਭਿਆਚਾਰਕ ਪੇਸ਼ਕਾਰੀ ਤੇ ਇਕ ਦੋਸਤਾਨਾ ਬਾਸਕਟਬਾਲ ਮੈਚ ਖੇਡਿਆ ਗਿਆ | ਸਮਾਰੋਹ 'ਚ ਜੀ. ਆਰ. ਆਈ. ਆਈ. ਡੀ. (ਗਵਰਨਮੈਂਟ ਇੰਸਟੀਚਿਊਟ ਆਫ਼ ਰੀਹੈਬਿਲੀਟੇਸ਼ਨ ਆਫ਼ ਇੰਟਲੈਕਚੁਅਲ ਡਿਸਏਬਿਲਿਟੀਜ਼) ਦੇ 80 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਦਿਲਪ੍ਰੀਤ ਕੌਰ ਸੇਖੋਂ ਪ੍ਰਧਾਨ ਐਸ. ਓ. ਬੀ. ਚੰਡੀਗੜ੍ਹ ਚੈਪਟਰ ਮੁੱਖ ਮਹਿਮਾਨ ਵਜ਼ੋ ਸ਼ਾਮਿਲ ਹੋਏ | ਸੀ. ਏ. ਡਾ. ਵਿਕਰਮ ਨਈਅਰ ਵਿੱਤ ਤੇ ਵਿਕਾਸ ਅਧਿਕਾਰੀ ਪੰਜਾਬ ਯੂਨੀਵਰਸਿਟੀ, ਪ੍ਰੋ. ਚੰਚਲ ਨਾਰੰਗ ਕਾਨੂੰਨ ਵਿਭਾਗ ਪੀ. ਯੂ. ਤੇ ਡਾ. ਸੁਰੇਂਦਰ ਸਿੰਘਾਨੀਆ ਸੀਨੀਅਰ ਨਰਸਿੰਗ ਅਫ਼ਸਰ ਪੀ. ਜੀ. ਆਈ. ਚੰਡੀਗੜ੍ਹ ਨੇ ਇਸ ਸਮਾਰੋਹ ਦੀ ਸ਼ੋਭਾ ਵਧਾਈ |

ਪਿਛਲੀ ਖ਼ਬਰ ਜੀ. ਐਮ. ਸੀ. ਐਚ-32 'ਚ ਅੰਗ ਦਾਨ ਨੂੰ ਉਤਸ਼ਾਹਿਤ ਕਰਨ ਲਈ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਕਲਵਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਜਰਨੈਲ ਸਿੰਘ ਲਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।