28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੁਰਾਣੀ ਕਾਲਕਾ-ਸ਼ਿਮਲਾ ਸੜਕ 'ਤੇ ਪਿਛਲੇ ਡੇਢ ਸਾਲ ਤੋਂ 'ਅੰਨ੍ਹੇ' ਡਿਵਾਈਡਰ ਬਣੇ ਲੋਕਾਂ ਲਈ ਜਾਨ ਦਾ ਖੋਅ <br/>

ਮੁਬਾਰਕਪੁਰ ਨੇੜੇ ਪੁਰਾਣੀ ਕਾਲਕਾ-ਸ਼ਿਮਲਾ ਸੜਕ ਵਿਚਕਾਰ ਬਣਿਆ ਅੰਨ੍ਹਾ ਡਿਵਾਈਡਰ | (ਸੱਜੇ) ਰਾਤ ਸਮੇਂ ਵਾਪਰੇ ਹਾਦਸੇ ਦੌਰਾਨ ਡਿੱਗੇ ਮੋਟਰਸਾਈਕਲ ਨੂੰ ਚੁੱਕਦਾ ਹੋਇਆ ਵਿਅਕਤੀ | ਤਸਵੀਰਾਂ : ਗੁਰਮੀਤ ਸਿੰਘ <br/> 08-12-2025
ਡੇਰਾਬੱਸੀ, 7 ਦਸੰਬਰ (ਗੁਰਮੀਤ ਸਿੰਘ)-ਮੁਬਾਰਕਪੁਰ ਨੇੜੇ ਪੁਰਾਣੀ ਕਾਲਕਾ-ਸ਼ਿਮਲਾ ਸੜਕ ਵਿਚਕਾਰ ਕਰੀਬ ਡੇਢ ਸਾਲ ਪਹਿਲਾਂ ਬਣਾਏ ਗਏ ਕੰਕਰੀਟ ਦੇ ਡਿਵਾਈਡਰ ਲੋਕਾਂ ਲਈ ਜਾਨ ਦਾ ਖੋਅ ਬਣੇ ਹੋਏ ਹਨ | ਪੀ. ਡਬਲਿਊ. ਡੀ. ਦਫ਼ਤਰ ਦੇ ਨੇੜੇ ਬਿਨਾਂ ਰਿਫਲੈਕਟਰ ਤੋਂ ਇਹ ਡਿਵਾਈਡਰ ਦਿਨ ਤੇ ਰਾਤ ਸਮੇਂ ਵਾਹਨ ਚਾਲਕਾਂ ਲਈ ਖ਼ਤਰਾ ਬਣੇ ਹੋਏ ਹਨ | ਇਸ ਸੜਕ 'ਤੇ ਹਾਦਸਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਪਰ ਪ੍ਰਸ਼ਾਸਨ ਅਜੇ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਡਿਵਾਈਡਰ ਦੇ ਦੋਵੇਂ ਪਾਸੇ ਰਿਫਲੈਕਟਰ ਲਗਾਉਣ ਦਾ ਕੰਮ ਅਜੇ ਤੱਕ ਨਾ ਹੋਣ ਕਾਰਨ ਰਾਤ ਵੇਲੇ ਇਹ ਡਿਵਾਈਡਰ ਕਿਸੇ ਨੂੰ ਦਿਖਾਈ ਹੀ ਨਹੀਂ ਦਿੰਦੇ | ਸੜਕ 'ਤੇ ਮੋੜ ਦੇ ਨੇੜੇ ਬਣੇ ਇਹ ਡਿਵਾਈਡਰ ਚਾਲਕਾਂ ਨੂੰ ਦਿਖਾਈ ਨਾ ਦੇਣ ਕਾਰਨ ਹਾਦਸੇ ਵਾਪਰ ਰਹੇ ਹਨ | ਡਿਵਾਈਡਰ 'ਤੇ ਇਕ ਪਾਸੇ ਪਲਾਸਟਿਕ ਦਾ ਡਰੰਮ ਵੀ ਰੱਖਿਆ ਗਿਆ ਸੀ, ਪਰ ਉਹ ਵੀ ਹਨ੍ਹੇਰੇ 'ਚ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦਾ | ਬੀਤੀ ਰਾਤ ਵੀ ਇਕ ਮੋਟਰਸਾਈਕਲ ਇਥੇ ਟਕਰਾਉਣ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਿਆ | ਮੁਬਾਰਕਪੁਰ ਦੇ ਵਸਨੀਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਤੁਰੰਤ ਇਨ੍ਹਾਂ ਡਿਵਾਈਡਰਾਂ 'ਤੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਕਿ ਭਵਿੱਖ 'ਚ ਹਾਦਸੇ ਨਾ ਵਾਪਰਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ, ਜਿਸ ਦੇ ਚਲਦੇ ਹਾਦਸਿਆਂ ਦਾ ਖ਼ਤਰਾ ਹੋਰ ਵੀ ਵੱਧ ਜਾਵੇਗਾ |

ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਕਮੇਟੀ ਸੀ. ਟੀ. ਯੂ. ਵਲੋਂ ਖ਼ਾਲਸਾ ਏਡ ਨੂੰ ਹੜ੍ਹ ਪੀੜਤਾਂ ਲਈ 2.07 ਲੱਖ ਦੀ ਸਹਾਇਤਾ ਰਕਮ ਭੇਟ... ਅਗਲੀ ਖ਼ਬਰ ਡੇਰਾਬੱਸੀ ਵਿਖੇ ਏ.ਟੀ.ਐਸ. ਸੁਸਾਇਟੀ ਦੇ ਪਿੱਛੇ ਕੁਦਰਤੀ ਚੋਅ ਦੀ ਜ਼ਮੀਨ 'ਚ ਗ਼ੈਰ-ਕਾਨੂੰਨੀ ਡਰੇਨੇਜ਼ ਪਾਈਪ ਪਾਏ ਜਾਣ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।