11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਢਕੌਲੀ ਪੁਲਿਸ ਨੇ ਤਿੰਨ ਸਪਾ ਸੈਂਟਰਾਂ ਦੇ ਮਾਲਕਾਂ ਤੇ ਕਿਰਾਏਦਾਰਾਂ ਵਿਰੁੱਧ ਦਰਜ ਕੀਤਾ ਕੇਸ

ਅਜੀਤ ਡੈਸਕ 06-12-2025
ਜ਼ੀਰਕਪੁਰ, 5 ਦਸੰਬਰ (ਮਨਿੰਦਰ ਸਿੰਘ)-ਢਕੌਲੀ ਪੁਲਿਸ ਨੇ ਦੇਹ-ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ ਤਿੰਨ ਸਪਾ ਸੈਂਟਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਦੇ ਮਾਲਕਾਂ ਤੇ ਕਿਰਾਏਦਾਰਾਂ ਵਿਰੁੱਧ ਬੀ. ਐਨ. ਐਸ. ਦੀ ਧਾਰਾ 111 ਤੇ ਇੰਮੋਰਲ ਟ੍ਰੈਫ਼ਿਕ ਐਕਟ ਦੀ ਧਾਰਾ 3, 4 ਤੇ 5 ਦੇ ਤਹਿਤ ਕੇਸ ਦਰਜ ਕੀਤਾ ਹੈ | ਮਾਮਲੇ ਸੰਬੰਧੀ ਥਾਣਾ ਢਕੌਲੀ ਦੇ ਏ. ਐਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਸਮੇਤ ਢਕੌਲੀ ਖੇਤਰ 'ਚ ਗਸ਼ਤ ਕਰ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਨੂੰ ਇਕ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਸਪਾ ਰੋਕ, ਦਾ ਸਪਾ ਤੇ ਇਲਾਈਟ ਸਪਾ ਸਿਟੀ ਕੋਰਟ ਢਕੌਲੀ ਵਿਖੇ ਦੇਹ-ਵਪਾਰ ਦਾ ਧੰਦਾ ਚੱਲ ਰਿਹਾ ਹੈ | ਮੁਖ਼ਬਰ ਨੇ ਦੱਸਿਆ ਕਿ ਇਨ੍ਹਾਂ ਸਪਾ ਸੈਂਟਰਾਂ ਦੇ ਅਣਪਛਾਤੇ ਮਾਲਕ ਤੇ ਕਿਰਾਏਦਾਰ ਬਾਹਰੋਂ ਨੌਜਵਾਨ ਲੜਕੀਆਂ ਨੂੰ ਲਿਆ ਕੇ ਦੇਹ-ਵਪਾਰ ਦਾ ਧੰਦਾ ਕਰਵਾਉਂਦੇ ਹਨ ਅਤੇ ਗਾਹਕਾਂ ਤੋਂ ਮੋਟੀ ਰਕਮ ਵਸੂਲਦੇ ਹਨ | ਮੁਖ਼ਬਰ ਨੇ ਦੱਸਿਆ ਕਿ ਇਹ ਕਾਰੋਬਾਰ ਅਜੇ ਵੀ 4-5 ਕੁੜੀਆਂ ਨੂੰ ਕਿਰਾਏ 'ਤੇ ਰੱਖ ਕੇ ਚਲਾਇਆ ਜਾ ਰਿਹਾ ਹੈ | ਜਾਣਕਾਰੀ ਦੀ ਪੁਸ਼ਟੀ ਕਰਨ ਲਈ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਸਪਾ ਸੈਂਟਰਾਂ 'ਤੇ ਛਾਪੇਮਾਰੀ ਕਰਕੇ ਮਾਲਕਾਂ ਤੇ ਕਿਰਾਏਦਾਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਅਜਿਹੀਆਂ ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਹ ਕਾਰਵਾਈ ਭਵਿੱਖ 'ਚ ਵੀ ਜਾਰੀ ਰਹੇਗੀ | ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜ਼ੀਰਕਪੁਰ ਪੁਲਿਸ ਨੇ ਵੀ. ਆਈ. ਪੀ. ਰੋਡ 'ਤੇ ਸਥਿਤ ਸਪਾ ਸੈਂਟਰਾਂ 'ਤੇ ਛਾਪੇਮਾਰੀ ਕਰਕੇ 10-12 ਲੜਕੀਆਂ ਨੂੰ ਛੁਡਵਾਇਆ ਸੀ |

ਪਿਛਲੀ ਖ਼ਬਰ ਬੀ. ਸੀ. ਸੀ. ਆਈ. ਤੇ ਐਡੀਡਾਸ ਵਲੋਂ ਆਲ-ਨਿਊ ਟੀਮ ਇੰਡੀਆ ਟੀ-20 ਵਰਲਡ ਕੱਪ 2026 ਜਰਸੀ ਦਾ ਉਦਘਾਟਨ ਅਗਲੀ ਖ਼ਬਰ ਡੇਰਾਬੱਸੀ ਦੇ ਵੀ. ਆਈ. ਪੀ. ਗੈਸਟ ਹਾਊਸ ਮਾਲਕ ਦੇ ਕੁਆਰਟਰ 'ਚੋਂ ਗਹਿਣੇ ਤੇ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।