ਚੰਡੀਗੜ੍ਹ, 2 ਦਸੰਬਰ (ਮਾਰਕੰਡਾ)-ਜ਼ਿਲ੍ਹਾ ਤੇ ਸੈਸ਼ਨ ਕੋਰਟ ਸੈਕਟਰ 43 ਚੰਡੀਗੜ੍ਹ ਵਿਖੇ ਵੱਖ-ਵੱਖ ਸ਼੍ਰੇਣੀਆਂ ਦੇ ਮਾਮਲਿਆਂ ਦੇ ਨਿਪਟਾਰੇ ਲਈ ਰਾਸ਼ਟਰੀ ਲੋਕ ਅਦਾਲਤ 13 ਦਸੰਬਰ ਨੂੰ ਲਗਾਈ ਜਾ ਰਹੀ ਹੈ | ਜੋ ਲੋਕ ਜ਼ਿਲ੍ਹਾ ਅਦਾਲਤਾਂ ਤੇ ਹੋਰ ਟਿ੍ਬਿਊਨਲਾਂ, ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਸਾਹਮਣੇ ਸੂਚੀਬੱਧ ਆਪਣੇ ਕੇਸ (ਕੇਸਾਂ) ਦਾ ਨਿਪਟਾਰਾ, ਇਸ ਰਾਸ਼ਟਰੀ ਲੋਕ ਅਦਾਲਤ ਦੇ ਜ਼ਰੀਏ ਸਮਝੌਤਾ ਰਾਹੀਂ ਕਰਨਾ ਚਾਹੁੰਦੇ ਹਨ | ਉਹ 13 ਤਰੀਕ ਨੂੰ ਹੋਣ ਵਾਲੀ ਰਾਸ਼ਟਰੀ ਲੋਕ ਅਦਾਲਤ 'ਚ ਆਪਣਾ ਕੇਸ ਸੂਚੀਬੱਧ ਕਰਵਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ | ਜ਼ਿਲ੍ਹਾ ਅਦਾਲਤਾਂ ਤੇ ਹੋਰ ਟਿ੍ਬਿਊਨਲਾਂ, ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ 'ਚ ਹੋਣ ਵਾਲੀ ਰਾਸ਼ਟਰੀ ਲੋਕ ਅਦਾਲਤ ਵਿਚ ਵਿਚਾਰੇ ਜਾਣ ਵਾਲੇ ਕੇਸਾਂ ਦੇ ਸ਼੍ਰੇਣੀ-ਵਾਰ ਵੇਰਵਿਆਂ 'ਚ ਅਪਰਾਧਿਕ ਕੰਪਾਊਾਡੇਬਲ ਅਪਰਾਧ ਸ਼ਾਮਿਲ ਹਨ, ਜਿਨ੍ਹਾਂ 'ਚ ਧਾਰਾ 138 ਦੇ ਤਹਿਤ ਐੱਨ. ਆਈ. ਐਕਟ ਦੇ ਮਾਮਲੇ, ਧਨ ਦੀ ਵਸੂਲੀ ਦੇ ਮਾਮਲੇ, ਮੋਟਰ ਦੁਰਘਟਨਾ ਦੇ ਦਾਅਵੇ ਦੇ ਮਾਮਲੇ, ਲੇਬਰ ਵਿਵਾਦ ਦੇ ਮਾਮਲੇ, ਬਿਜਲੀ ਤੇ ਪਾਣੀ ਦੇ ਬਿਲਾਂ ਦੇ ਮਾਮਲੇ, ਜਨਤਕ ਉਪਯੋਗਤਾ ਸੇਵਾਵਾਂ ਨਾਲ ਸੰਬੰਧਿਤ ਵਿਵਾਦ, ਵਿਆਹ ਸੰਬੰਧੀ ਝਗੜੇ/ਪਰਿਵਾਰਿਕ ਝਗੜੇ, ਕਿਰਾਏ ਦੇ ਮਾਮਲੇ, ਖਪਤਕਾਰ ਸੁਰੱਖਿਆ ਮਾਮਲੇ, ਰੱਖ-ਰਖਾਅ ਨਾਲ ਸੰਬੰਧਿਤ ਮੁੱਦੇ ਤੇ ਹੋਰ ਸਿਵਲ ਮਾਮਲੇ (ਕਿਰਾਇਆ, ਈਜ਼ਮੈਂਟਰੀ ਅਧਿਕਾਰ, ਇੰਜੰਕਸ਼ਨ ਮੁਕੱਦਮੇ, ਖਾਸ ਪ੍ਰਦਰਸ਼ਨ ਮੁਕੱਦਮੇ ਆਦਿ) ਸ਼ਾਮਿਲ ਹਨ |