10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜੇ.ਐਸ.ਡਬਲਿਊ.ਐਮ.ਜੀ. ਮੋਟਰ ਇੰਡੀਆ ਵਲੋਂ 400 ਦਿਨਾਂ 'ਚ ਐਮ.ਜੀ. ਵਿੰਡਸਰ ਦੀਆਂ 50,000 ਯੂਨਿਟਾਂ ਦੀ ਵਿਕਰੀ ਦਾ ਮੀਲ ਪੱਥਰ ਪ੍ਰਾਪਤ

ਅਜੀਤ ਡੈਸਕ 22-11-2025
ਚੰਡੀਗੜ੍ਹ, 22 ਨਵੰਬਰ (ਅ.ਬ.)-ਜੇ. ਐਸ. ਡਬਲਿਊ. ਐਮ. ਜੀ. ਮੋਟਰ ਇੰਡੀਆ ਨੇ ਇਕ ਸਾਲ ਤੋਂ ਥੋੜੇ ਸਮੇਂ ਵਿਚ ਐਮ. ਜੀ. ਵਿੰਡਸਰ ਦੀਆਂ 50,000 ਯੂਨਿਟਾਂ ਵੇਚਣ ਦਾ ਮੀਲ ਪੱਥਰ ਹਾਸਲ ਕੀਤਾ ਹੈ | ਇਹ ਕੰਪਨੀ ਲਈ ਇਕ ਇਤਿਹਾਸਕ ਪ੍ਰਾਪਤੀ ਹੈ | ਇਸ ਪ੍ਰਾਪਤੀ ਦੇ ਨਾਲ ਐਮ. ਜੀ. ਵਿੰਡਸਰ ਭਾਰਤ ਵਿਚ ਪਹਿਲੀ ਇਲੈਕਟਿ੍ਕ ਕਾਰ ਬਣ ਗਈ ਹੈ, ਜਿਸ ਨੇ ਰਿਕਾਰਡ ਸਮੇਂ ਵਿਚ 50,000 ਯੂਨਿਟ ਵੇਚੇ ਹਨ | ਇਹ ਇਲੈਕਟਿ੍ਕ ਕਾਰ ਸੈਗਮੈਂਟ ਵਿਚ ਕੰਪਨੀ ਦੀ ਲੀਡਰਸ਼ਿਪ ਨੂੰ ਦਰਸਾਉਂਦਾ ਹੈ | ਇਸ ਮੌਕੇ ਜੇ. ਐਸ. ਡਬਲਿਊ. ਐਮ. ਜੀ. ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਨੁਰਾਗ ਮਹਿਰੋਤਰਾ ਨੇ ਕਿਹਾ, 'ਅਸੀਂ ਵਿੰਡਸਰ ਈ.ਵੀ. ਨੂੰ ਇਕ ਸਧਾਰਨ ਪਰ ਮਹੱਤਵਾਕਾਂਖੀ ਮਿਸ਼ਨ ਨਾਲ ਲਾਂਚ ਕੀਤਾ ਹੈ | ਅਸੀਂ ਭਾਰਤ ਵਿਚ ਇਲੈਕਟਿ੍ਕ ਵਾਹਨਾਂ ਨੂੰ ਅਪਣਾਉਣ ਵਿਚ ਤੇਜ਼ੀ ਲਿਆਉਣ ਲਈ ਇਕ ਵਿਹਾਰਕ, ਸਟਾਈਲਿਸ਼ ਤੇ ਮੁੱਲ-ਸੰਚਾਲਿਤ ਗਤੀਸ਼ੀਲਤਾ ਹੱਲ ਪੇਸ਼ ਕਰਨਾ ਚਾਹੁੰਦੇ ਸੀ | ਵਿੰਡਸਰ ਈ. ਵੀ. ਦੀ ਜ਼ਬਰਦਸਤ ਸਫਲਤਾ ਤੇ ਰਿਕਾਰਡ ਸਮੇਂ 'ਚ 50,000 ਯੂਨਿਟਾਂ ਦੀ ਵਿਕਰੀ ਭਾਰਤ ਵਿਚ ਸਾਡੇ ਇਲੈਕਟਿ੍ਕ ਵਾਹਨ ਸਫ਼ਰ ਵਿਚ ਇਕ ਇਤਿਹਾਸਕ ਪਲ ਹੈ |
ਪਿਛਲੀ ਖ਼ਬਰ ਪ੍ਰਤਾਪ ਟੈਕਸਟਾਈਲ ਹਰ ਖਰੀਦ 'ਤੇ ਵਿਸ਼ੇਸ਼ ਤੋਹਫੇ ਅਗਲੀ ਖ਼ਬਰ ਗੱਡੀ ਦੀ ਲੁੱਟ ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਤਿੰਨ ਮੁਲਜ਼ਮ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।