20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਿਹਤ ਸੰਸਥਾਵਾਂ 'ਚ ਮੁਲਾਜ਼ਮਾਂ ਤੇ ਮਰੀਜ਼ਾਂ ਨੇ ਅੰਗ ਦਾਨ ਵਾਸਤੇ ਲਿਆ ਸੰਕਲਪ <br/>

ਜ਼ਿਲ੍ਹਾ ਮੁਹਾਲੀ ਦੀ ਇਕ ਸਿਹਤ ਸੰਸਥਾ ਵਿਖੇ ਅੰਗ ਦਾਨ ਕਰਨ ਦਾ ਸੰਕਲਪ ਲੈਂਦੇ ਹੋਏ ਮੁਲਾਜ਼ਮ | ਅਜੀਤ ਤਸਵੀਰ <br/> 21-11-2025
ਐੱਸ. ਏ. ਐੱਸ. ਨਗਰ, 20 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿਵਲ ਸਰਜਨ ਮੁਹਾਲੀ ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਅੰਗ ਦਾਨ ਕਰਨ ਦਾ ਅਹਿਦ ਲੈਣ ਦੀ ਅਪੀਲ ਕਰਦਿਆਂ ਆਖਿਆ ਕਿ ਭਾਰਤ ਵਿਚ ਟਰਾਂਸਪਲਾਂਟੇਸ਼ਨ ਵਾਸਤੇ ਅੰਗਾਂ ਅਤੇ ਟਿਸ਼ੂਆਂ ਦੀ ਭਾਰੀ ਘਾਟ ਹੈ, ਜਿਸ ਕਾਰਨ ਹਰ ਕਿਸੇ ਨੂੰ ਅੰਗ ਦਾਨ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੰਗ ਦਾਨ ਦੀ ਮਹੱਤਤਾ ਬਾਬਤ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਕਿ ਉਹ ਅੰਗ ਦਾਨ ਕਰਕੇ ਲੋੜਵੰਦਾਂ ਦੀ ਮਦਦ ਕਰ ਸਕਣ | ਇਸੇ ਲੜੀ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਸਿਹਤ ਸਟਾਫ਼, ਨਰਸਿੰਗ ਵਿਦਿਆਰਥੀਆਂ ਅਤੇ ਮਰੀਜ਼ਾਂ ਨੇ ਅੰਗ ਦਾਨ ਕਰਨ ਦਾ ਸੰਕਲਪ ਲਿਆ ਅਤੇ ਨਾਲ ਹੀ ਸਿਹਤ ਸੰਸਥਾਵਾਂ ਵਿਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਸਾਕ-ਸੰਬੰਧੀਆਂ ਨੂੰ ਅੰਗ ਦਾਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ | ਡਾ. ਜੈਨ ਨੇ ਕਿਹਾ ਕਿ 18 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਅੰਗ ਦਾਨ ਕਰ ਸਕਦਾ ਹੈ | ਪੇਸ਼ੇਵਰ ਡਾਕਟਰ ਅੰਗ ਦਾਨ ਸਮੇਂ ਅੰਗਾਂ ਦੀ ਉਪਯੋਗਤਾ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਉਸੇ ਆਧਾਰ 'ਤੇ ਅੰਗਾਂ ਦੀ ਟਰਾਂਸਪਲਾਂਟੇਸ਼ਨ ਬਾਰੇ ਫ਼ੈਸਲਾ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅੰਗਾਂ ਤੋਂ ਇਲਾਵਾ ਪੂਰਾ ਸਰੀਰ ਵੀ ਮੌਤ ਮਗਰੋਂ ਦਾਨ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਅੰਗ ਦਾਨ ਕਰਕੇ 8 ਜਾਨਾਂ ਬਚਾ ਸਕਦਾ ਹੈ |

ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਵਲੋਂ ਨਵ-ਨਿਯੁਕਤ 14 ਮਹਿਲਾ ਬਲਾਕ ਪ੍ਰਧਾਨਾਂ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸੜਕ ਦੁਰਘਟਨਾਵਾਂ ਦੀ ਰੋਕਥਾਮ ਲਈ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੀ ਸੱਦੀ ਸਮੀਖਿਆ ਮੀਟਿੰਗ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।