ਐੱਸ. ਏ. ਐੱਸ. ਨਗਰ, 20 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਅ. ਸ.) ਦਰਸ਼ਨਜੀਤ ਸਿੰਘ ਦੀ ਅਗਵਾਈ ਹੇਠ ਸਥਾਨਕ ਫੇਜ਼-3ਬੀ1 ਦੇ ਸਕੂਲ ਆਫ਼ ਐਮੀਨੈਂਸ ਵਿਖੇ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਅੰਤਿਮ ਦਿਨ ਕਬੱਡੀ ਨੈਸ਼ਨਲ ਮੁੰਡੇ-ਕੁੜੀਆਂ ਦੇ ਮੁਕਾਬਲੇ ਸਮਾਪਤ ਹੋਏ | ਇਨ੍ਹਾਂ ਖੇਡਾਂ ਦੌਰਾਨ ਕੁੜੀਆਂ ਦੇ ਮੁਕਾਬਲੇ 'ਚ ਮਾਨਸਾ ਦੀ ਟੀਮ ਨੇ ਪਹਿਲਾ ਸਥਾਨ, ਬਠਿੰਡਾ ਦੀ ਟੀਮ ਨੇ ਦੂਜਾ ਅਤੇ ਜਲੰਧਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਮੁੰਡਿਆਂ ਦੇ ਮੁਕਾਬਲੇ 'ਚ ਗੁਰਦਾਸਪੁਰ ਦੀ ਟੀਮ ਨੇ ਪਹਿਲਾ, ਹੁਸ਼ਿਆਰਪੁਰ ਦੀ ਟੀਮ ਨੇ ਦੂਜਾ ਅਤੇ ਫ਼ਾਜ਼ਿਲਕਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਹਲਕਾ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ | ਇਸ ਮੌਕੇ ਡਿਪਟੀ ਡੀ. ਈ. ਓ. (ਅ. ਸ.) ਪਰਮਿੰਦਰ ਕੌਰ, ਪਿ੍ੰ. ਸਲਿੰਦਰ ਸਿੰਘ, ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ, ਜਗਦੀਪ ਸਿੰਘ, ਡੀਲਿੰਗ ਸਹਾਇਕ ਪ੍ਰੀਤੀ, ਬੀ. ਪੀ. ਈ. ਓ. ਕਮਲਜੀਤ ਸਿੰਘ, ਜਸਵਿੰਦਰ ਸਿੰਘ ਬੈਨੀਪਾਲ, ਸਟੇਜ ਕਮੇਟੀ ਮੈਂਬਰ ਰਵਿੰਦਰ ਸਿੰਘ ਪੱਪੀ, ਤਜਿੰਦਰ ਸਿੰਘ, ਮੀਡੀਆ ਇੰਚਾਰਜ ਦੇਵ ਕਰਨ ਸਿੰਘ, ਅਵਰਿੰਦਰ ਸਿੰਘ ਪਿੰਕੀ, ਗੁਰਪ੍ਰੀਤ ਪਾਲ ਸਿੰਘ, ਸੰਦੀਪ ਸਿੰਘ ਸਿੱਧੂ, ਬਲਬੀਰ ਸਿੰਘ, ਜਗਦੇਵ ਸਿੰਘ, ਦਵਿੰਦਰ ਸਿੰਘ, ਜਸਵੀਰ ਸਿੰਘ, ਜਸਬੀਰ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ, ਰਾਜਿੰਦਰ ਸਿੰਘ, ਖੁਸ਼ਪ੍ਰੀਤ ਸਿੰਘ, ਗੁਲਜੀਤ ਸਿੰਘ, ਸਤਨਾਮ ਸਿੰਘ ਪਲਹੇੜੀ, ਹਰਵਿੰਦਰ ਸਿੰਘ, ਰਾਜਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਰਚਨਾ, ਸੁਖਵਿੰਦਰ ਕੌਰ, ਅਨੀਤਾ, ਜਸਵਿੰਦਰ ਸਿੰਘ, ਦਵਿੰਦਰ ਸਿੰਘ ਤੇ ਕੋਮਲ ਨੰਦਾ ਆਦਿ ਅਧਿਆਪਕ ਵੀ ਹਾਜ਼ਰ ਸਨ |