21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸੀਸ ਮਾਰਗ ਯਾਤਰਾ ਦਾ 26 ਨੂੰ ਖਰੜ ਵਿਖੇ ਪਹੁੰਚਣ 'ਤੇ ਫੁੱਲਾਂ ਦੀ ਵਰਖਾ ਨਾਲ ਹੋਵੇਗਾ ਸਵਾਗਤ-ਭਾਈ ਮਨਜੀਤ ਸਿੰਘ <br/>

ਅਜੀਤ ਡੈਸਕ 21-11-2025
ਖਰੜ, 20 ਨਵੰਬਰ (ਗੁਰਮੁੱਖ ਸਿੰਘ ਮਾਨ)-ਗੁਰੂ ਤੇਗ਼ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ 15ਵਾਂ ਵਿਸ਼ਾਲ ਨਗਰ ਕੀਰਤਨ (ਸੀਸ ਮਾਰਗ ਯਾਤਰਾ) 24 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਤੋਂ ਆਰੰਭ ਹੋਵੇਗੀ, ਜਿਸ ਦੇ 26 ਨਵੰਬਰ ਨੂੰ ਖਰੜ ਸ਼ਹਿਰ ਵਿਖੇ ਪੁੱਜਣ 'ਤੇ ਸਵਾਗਤ ਨੂੰ ਲੈ ਕੇ ਖ਼ਾਲਸਾ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਮੀਟਿੰਗ ਹੋਈ | ਇਸ ਮੌਕੇ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਸੀਸ ਮਾਰਗ ਯਾਤਰਾ 24 ਨਵੰਬਰ ਨੂੰ ਸਵੇਰੇ 6 ਵਜੇ ਚਾਂਦਨੀ ਚੌਕ ਦਿੱਲੀ ਤੋਂ ਆਰੰਭ ਹੋ ਕੇ ਬਾਗਪਤ (ਯੂ. ਪੀ.), ਬਾਲਗੜ੍ਹ, ਪਾਣੀਪਤ ਤੇ ਕਰਨਾਲ ਨੂੰ ਹੁੰਦੀ ਹੋਈ ਰਾਤਰੀ ਦਾ ਵਿਸ਼ਰਾਮ ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ ਵਿਖੇ ਕਰੇਗੀ | ਇਸ ਤੋਂ ਬਾਅਦ 25 ਨਵੰਬਰ ਨੂੰ ਸਵੇਰੇ 6 ਵਜੇ ਇਹ ਯਾਤਰਾ ਮੁੜ ਚਾਲੇ ਪਾਵੇਗੀ, ਜੋ ਕਿ ਪਿੱਪਲੀ, ਸ਼ਾਹਬਾਦ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਅੰਬਾਲਾ ਨੂੰ ਹੁੰਦੀ ਹੋਈ 11 ਵਜੇ ਦੇ ਕਰੀਬ ਸੰਭੂ ਬਾਰਡਰ ਰਾਹੀਂ ਪੰਜਾਬ ਵਿਚ ਪ੍ਰਵੇਸ਼ ਕਰੇਗੀ ਅਤੇ ਇਥੋਂ ਤੇਪਲਾ ਰੋਡ ਤੋਂ ਬਨੂੰੜ, ਪਿੰਡ ਛੱਤ ਤੇ ਵੀ. ਆਈ. ਪੀ. ਰੋਡ ਨੂੰ ਹੁੰਦੀ ਹੋਈ ਰਾਤਰੀ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਨਾਭਾ ਸਾਹਿਬ (ਜ਼ੀਰਕਪੁਰ) ਵਿਖੇ ਕਰੇਗੀ | 26 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਤੋਂ ਚੱਲ ਕੇ ਯਾਤਰਾ ਅਗਲੇ ਪੜਾਅ ਲਈ ਚੰਡੀਗੜ੍ਹ ਦੇ ਟਿ੍ਬਿਊਨ ਚੌਕ, ਸੈਕਟਰ-48, ਗੁਰਦੁਆਰਾ ਸਿੰਘ ਸਭਾ ਫੇਜ਼-11 ਮੁਹਾਲੀ, ਗੁਰਦੁਆਰਾ ਅੰਬ ਸਾਹਿਬ ਮੁਹਾਲੀ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਡੀ. ਸੀ. ਦਫ਼ਤਰ ਮਾਰਗ, ਲਾਂਡਰਾਂ ਚੌਕ, ਖਰੜ, ਕੁਰਾਲੀ, ਰੋਪੜ ਅਤੇ ਗੁਰਦੁਆਰਾ ਸ੍ਰੀ ਬਿਬਾਣਗੜ੍ਹ ਸਾਹਿਬ ਪਾਤਿਸ਼ਾਹੀ 9ਵੀਂ ਸ੍ਰੀ ਕੀਤਰਪੁਰ ਸਾਹਿਬ ਨੂੰ ਹੁੰਦੀ ਹੋਈ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਵੇਗੀ | ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਖ਼ਾਲਸਾ ਸਕੂਲ ਖਰੜ ਦੇ ਗੇਟ ਅੱਗੇ ਸੀਸ ਮਾਰਗ ਯਾਤਰਾ ਦੇ ਸਵਾਗਤ ਨੂੰ ਲੈ ਕੇ ਪ੍ਰਬੰਧਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਇਸ ਮੌਕੇ ਸਾਬਕਾ ਐਸ. ਜੀ. ਪੀ. ਸੀ. ਮੈਂਬਰ ਭਜਨ ਸਿੰਘ ਸ਼ੇਰਗਿੱਲ, ਹਾਕਮ ਸਿੰਘ, ਮਲਕਿੰਦਰ ਸਿੰਘ ਸੇਖੋਂ, ਜੋਰਾ ਸਿੰਘ ਭੁੱਲਰ, ਅਵਤਾਰ ਸਿੰਘ ਤੇ ਮੇਜਰ ਸਿੰਘ ਸਮੇਤ ਹੋਰ ਪ੍ਰਬੰਧਕ ਤੇ ਸੇਵਾਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਚਰਚਾਵਾਂ ਤੇਜ਼ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਗੁਰਦੁਆਰਾ ਸ੍ਰੀ ਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।