ਕਾਲਕਾ ਪ੍ਰਮਾਣੂ ਬੈਰੀਅਰ 'ਤੇ ਸਥਿਤ ਮੰਦਰ 'ਚ ਗੋਲਕ ਅਤੇ ਹੋਰ ਸਾਮਾਨ ਚੋਰੀ
ਅਜੀਤ ਡੈਸਕ
20-11-2025
ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ
ਮਾਜਰੀ, 19 ਨਵੰਬਰ (ਕੁਲਵੰਤ ਸਿੰਘ ਧੀਮਾਨ)-ਪੁਲਿਸ ਥਾਣਾ ਮਾਜਰੀ ਵਲੋਂ ਗਗਨਦੀਪ ਕੁਮਾਰ ਪੁੱਤਰ ਪਵਨ ਕੁਮਾਰ ਤੇ ਹਰਸ਼ਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕੁੱਬਾਹੇੜੀ ਖਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਅਨੁਸਾਰ ਪਿੰਡ ਮਾਣਕਪੁਰ ਸ਼ਰੀਫ ਮਾਜਰੀ ਖੇਤਰ 'ਚ ਗਸ਼ਤ ਦੌਰਾਨ ਪੁਲਿਸ ਨੇ ਵੇਖਿਆ ਕਿ ਪਿੰਡ ਮਾਣਕਪੁਰ ਸ਼ਰੀਫ਼ ਦੇ ਚੀਮਾ ਭੱਠੇ ਨੇੜੇ ਇਕ ਸਾਈਡ ਝਾੜੀਆਂ 'ਚ ਦੋ ਨੌਜਵਾਨ ਬੈਠੇ ਸਨ | ਇਸ ਦੌਰਾਨ ਉਹ ਪੁਲਿਸ ਪਾਰਟੀ ਨੂੰ ਦੇਖਕੇ ਭੱਜਣ ਲੱਗੇ, ਪ੍ਰੰਤੂ ਪੁਲਿਸ ਨੇ ਸ਼ੱਕ ਹੋਣ 'ਤੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਮੌਕੇ ਤੋਂ ਗਿ੍ਫਤਾਰ ਕਰ ਲਿਆ | ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਨਸ਼ੇ ਹਾਲਤ ਵਿਚ ਜਾਪਦੇ ਸੀ, ਜਿਸ 'ਤੇ ਦੋਵਾਂ ਦਾ ਡੋਪ ਟੈਸਟ ਕਰਵਾਉਣ 'ਤੇ ਡੋਪ ਟੈਸਟ ਪਾਜ਼ੀਟਿਵ ਆਇਆ ਅਤੇ ਇਸ ਰਿਪੋਰਟ ਦੇ ਅਧਾਰ 'ਤੇ ਉਕਤ ਦੋਵੇਂ ਮੁਲਜ਼ਮਾਂ ਖਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |