ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਸੇਵਾ-ਮੁਕਤ ਪਟਵਾਰੀ ਗਿ੍ਫ਼ਤਾਰ
ਅਜੀਤ ਡੈਸਕ
20-11-2025
ਲਗਭਗ 11 ਵਜੇ ਦੇ ਕਰੀਬ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਆਪਣੀ ਟੀਮ ਸਮੇਤ ਸਬ-ਤਹਿਸੀਲ ਮਾਜਰੀ ਦੇ ਦਫ਼ਤਰ ਵਿਖੇ ਪਹੁੰਚੇ ਅਤੇ ਉਨ੍ਹਾਂ ਸੇਵਾ-ਮੁਕਤ ਪਟਵਾਰੀ ਲਾਲ ਸਿੰਘ ਵਾਸੀ ਪਿੰਡ ਫਾਟਵਾਂ, ਜੋ ਕਿ ਆਪਣੀ ਨੌਕਰੀ ਦੌਰਾਨ ਸਬ-ਤਹਿਸੀਲ ਮਾਜਰੀ ਦੇ ਵੱਖ-ਵੱਖ ਪਿੰਡਾਂ ਵਿਚ ਤਾਇਨਾਤ ਰਹਿ ਚੁੱਕਾ ਹੈ, ਨੂੰ ਗਿ੍ਫ਼ਤਾਰ ਕਰ ਲਿਆ | ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਉਕਤ ਸੇਵਾ-ਮੁਕਤ ਪਟਵਾਰੀ ਖ਼ਿਲਾਫ਼ ਡਿਊਟੀ ਦੌਰਾਨ ਬੇਨਿਯਮੀ ਕਰਨ ਦੀ ਕਿਸੇ ਪੀੜਤ ਵਿਅਕਤੀ ਵਲੋਂ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੇ ਚਲਦਿਆਂ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਅੱਜ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ |