22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਲਿੰਗ ਅਨੁਪਾਤ 'ਚ ਸੁਧਾਰ ਨਾ ਕਰਨ 'ਤੇ 2 ਅਧਿਕਾਰੀ ਮੁਅੱਤਲ-ਸੁਧੀਰ ਰਾਜਪਾਲ

ਅਜੀਤ ਡੈਸਕ 19-11-2025
ਚੰਡੀਗੜ੍ਹ, 18 ਨਵੰਬਰ (ਰਾਮ ਸਿੰਘ ਬਰਾੜ) - ਹਰਿਆਣਾ ਦੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਨੇ ਸਾਰੇ ਜ਼ਿਲਿ੍ਹਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਤਾਲਮੇਲ ਸਥਾਪਿਤ ਕਰਕੇ ਇਸ ਸਾਲ 920 ਤੱਕ ਲਿੰਗ ਅਨੁਪਾਤ ਦਾ ਆਂਕੜਾ ਲੈਅ ਜਾਣ ਦਾ ਯਤਨ ਕਰਨ | ਉਨ੍ਹਾਂ ਨੇ ਲਿੰਗ ਅਨੁਪਾਤ ਵਿਚ ਸੁਧਾਰ ਕਰਨ ਵਿਚ ਲਾਪਰਵਾਈ ਬਰਤਨ ਵਾਲੇ ਸਿਹਤ ਵਿਭਾਗ ਦੇ ਦੋ ਅਧਿਕਾਰੀਆਂ ਨੂੰ ਸਸਪੈਂਡ ਵੀ ਕਰ ਦਿੱਤਾ | ਵਧੀਕ ਮੁੱਖ ਸਕੱਤਰ ਨੇ ਘੱਟ ਲਿੰਗ ਅਨੁਪਾਤ ਵਾਲੇ 6 ਜ਼ਿਲਿ੍ਹਆਂ ਸਿਰਸਾ, ਸੋਨੀਪਤ, ਯਮੁਨਾਨਗਰ, ਚਰਖੀ ਦਾਦਰੀ, ਮੇਵਾਤ ਅਤੇ ਝੱਜਰ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਨਾਲ ਵੀ ਵੀਡੀਓ ਕਾਨਫ਼ਰੰਸ ਰਾਹੀਂ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਿਵਲ ਸਰਜਨਾਂ ਨਾਲ ਮਿਲ ਕੇ ਲਿੰਗ ਅਨੁਪਾਤ ਵਧਾਉਣ ਲਈ ਸਰਗਰਮ ਕਦਮ ਚੁੱਕਣ ਨਿਰਦੇਸ਼ ਦਿੱਤੇ |
ਸੁਧੀਰ ਰਾਜਪਾਲ ਨੇ ਸ਼ਹਿਰੀ ਖੇਤਰ ਦੀ ਗ਼ਰੀਬ ਤਬਕੇ ਦੀ ਬਸਤਿਆਂ ਵਿਚ ਨਗਰ ਨਿਗਮ ਸੰਸਥਾਨਾਂ ਨਾਲ ਮਿਲ ਕੇ ਸਾਰੇ ਨਵਜਾਤ ਬੱਚਿਆਂ ਦੇ ਰਜਿਸਟ੍ਰੇਸ਼ਨ ਨੂੰ ਯਕੀਨੀ ਕਰਨ ਵਿਚ ਵੀ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਲਿੰਗ ਅਨੁਪਾਤ ਦੇ ਮਾਮਲੇ ਵਿਚ ਰਾਜ ਦੀ ਪਰਫਾਰਮਸ ਵਧਾਉਣ ਲਈ ਪ੍ਰੋਤਸਾਹਿਤ ਕੀਤਾ | ਇਸ ਨਾਲ ਸਾਬਕਾ ਸੁਧੀਰ ਰਾਜਪਾਲ ਨੇ ਰਾਜ ਵਿਚ ਲਿੰਗ ਅਨੁਪਾਤ ਵਿਚ ਸੁਧਾਰ ਨੂੰ ਲੈਅ ਕੇ ਰਾਜ ਟਾਸਕ ਫੋਰਸ ਦੀ ਮੀਟਿੰਗ ਦੀ ਵੀ ਅਗਵਾਈ ਕੀਤੀ | ਇਸ ਮੀਟਿੰਗ ਵਿਚ ਲਿੰਗ ਜਾਂਚ ਅਤੇ ਗੈਰ-ਕਾਨੂੰਨੀ ਗਰਭਪਾਤ ਦੀ ਰੋਕਥਾਮ ਨਾਲ ਜੁੜੇ ਮਾਮਲਿਆਂ ਵਿਚ ਸਖ਼ਤ ਕਾਰਵਾਈ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਫ਼ੈਸਲਾ ਲਏ ਗਏ | ਇਸ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਗੈਰ-ਕਾਨੂੰਨੀ ਐਮ.ਟੀ.ਪੀ ਅਤੇ ਲਿੰਗ ਨਿਰਧਾਰਨ ਗਤੀਵਿਧੀਆਂ ਵਿਚ ਸ਼ਾਮਲ ਵਿਅਕਤੀਆਂ ਦੇ ਕਾਲ ਡਿਟੇਲ ਰਿਕਾਰਡ ਨੂੰ ਹੁਣ ਅਦਾਲਤ ਵਿਚ ਸਬੂਤ ਤੌਰ 'ਤੇ ਪੇਸ਼ ਕੀਤਾ ਜਾਵੇਗਾ ਤਾਂ ਜੋ ਦੋਸ਼ੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਕੀਤੀ ਜਾ ਸਕੇ | ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਿਹਤ ਵਿਭਾਗ ਵੱਲੋਂ ਪੀ.ਐਨ.ਡੀ.ਟੀ ਨਾਲ ਸਬੰਧਿਤ ਅਦਾਲਤੀ ਮਾਮਲਿਆਂ ਦੇ ਬਿਊਰੇ ਲਈ ਇਕ ਐਮ.ਆਈ.ਐਸ ਪੋਰਟਲ ਵਿਕਸਿਤ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਗ੍ਰਹਿ ਸਕੱਤਰ ਨੂੰ ਡੀ.ਓ. ਪੱਤਰ ਲਿੱਖ ਕੇ ਪੀ.ਐਨ.ਡੀ.ਟੀ ਮਾਮਲਿਆਂ ਨੂੰ ਪੋਕਸੋ ਕੋਰਟ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਜਾਵੇਗੀ ਤਾਂ ਜੋ ਅਜਿਹੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਹੋ ਸਕੇ | ਵਧੀਕ ਮੁੱਖ ਸਕੱਤਰ ਨੇ ਮੀਟਿੰਗ ਵਿਚ ਸਾਰੇ ਜ਼ਿਲਿ੍ਹਆਂ ਦੇ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਜ਼ਿਲ੍ਹੇ ਵਿਚ ਬੀ.ਏ.ਐਮ.ਐਸ/ ਜੀ.ਏ.ਐਮ.ਐਸ/ ਬੀ.ਐਚ.ਐਮ.ਐਸ ਡਾਕਟਰਾਂ ਵੱਲੋਂ ਸੰਚਾਲਿਤ ਸਾਰੇ ਕਲੀਨਿਕ, ਨਰਸਿੰਗ ਹੋਮ ਅਤੇ ਹਸਪਤਾਲਾਂ ਦੀ ਲਾਇਨ-ਲਿਸਟ ਤਿਆਰ ਕੀਤੀ ਜਾਵੇ, ਜਿਸ ਵਿਚ ਇਹ ਸਪਸ਼ਟ ਹੋਵੇ ਕਿ ਉਨ੍ਹਾਂ ਵਿਚੋਂ ਕਿਨ੍ਹਾਂ ਦਾ ਰਜਿਸਟਰਡ ਮਹਿਲਾਰੋਗ ਮਾਹਿਰ ਉਪਲਬਧ ਹਨ ਅਤੇ ਕਿਨ੍ਹੇ ਐਮ.ਟੀ.ਪੀ ਕੇਂਦਰ ਵਜੋਂ ਰਜਿਸਟਰਡ ਹਨ | ਇਸ ਮੌਕੇ ਮੀਟਿੰਗ ਵਿਚ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮਨੀਸ਼ ਬੰਸਲ, ਡਾ. ਕੁਲਦੀਪ ਸਿੰਘ, ਡਾ. ਵੀਰੇਂਦਰ ਯਾਦਵ, ਡਾ. ਸਿੱਮੀ ਵਰਮਾ, ਡਾ. ਮੁਕਤਾ ਕੁਮਾਰ ਦੇ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ |
ਪਿਛਲੀ ਖ਼ਬਰ ਕਤਲ ਮਾਮਲੇ 'ਚ ਨਾਮਜ਼ਦ ਤਿੰਨ ਵਿਅਕਤੀ ਬਰੀ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁਧ' ਪੰਜਾਬ ਪੁਲਿਸ ਨੇ ਰਾਜ ਭਰ 'ਚ 391 ਡਰੱਗ ਹੌਟਸਪੋਟਾਂ 'ਤੇ ਕੀਤੀ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।