21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਯਾਤਰਾਵਾਂ ਦਾ ਪੂਰੇ ਹਰਿਆਣਾ 'ਚ ਹੋਵੇਗਾ ਸਵਾਗਤ-ਜਥੇ. ਦਾਦੂਵਾਲ <br/>

ਸ਼ਹੀਦੀ ਸ਼ਤਾਬਦੀ ਸਮਾਰੋਹ ਦੌਰਾਨ ਨਗਰ ਕੀਰਤਨ 'ਚ ਸ਼ਾਮਿਲ ਹੁੰਦੀਆਂ ਹੋਈਆਂ ਸੰਗਤਾਂ | <br/> 07-11-2025
ਚੰਡੀਗੜ੍ਹ, 6 ਨਵੰਬਰ (ਰਾਮ ਸਿੰਘ ਬਰਾੜ)-ਗੁਰੂ ਤੇਗ਼ ਬਹਾਦਰ ਮਹਾਰਾਜ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸੰਸਾਰ ਭਰ 'ਚ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ | ਇਸ ਸਮੇਂ ਹਰਿਆਣਾ ਸਰਕਾਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ 'ਤੇ ਹਰਿਆਣਾ 'ਚ 4 ਸ਼ਹੀਦੀ ਯਾਤਰਾਵਾਂ ਮਹਾਨ ਕੀਰਤਨ ਕੀਤੇ ਜਾ ਰਹੇ ਹਨ, ਇਨ੍ਹਾਂ ਯਾਤਰਾਵਾਂ ਦਾ ਪੂਰੇ ਹਰਿਆਣਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ | ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਕੀਤਾ | ਜਥੇਦਾਰ ਦਾਦੂਵਾਲ ਨੇ ਕਿਹਾ ਕੇ ਇਹ ਸ਼ਹੀਦੀ ਯਾਤਰਾਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਚੱਲਣਗੀਆਂ, ਜਿਸ ਦਾ ਸਵਾਗਤੀ ਗੇਟ ਤੇ ਲੰਗਰ ਲਾ ਕੇ ਹਰਿਆਣਾ ਵਾਸੀ ਸੰਗਤਾਂ ਹਰ ਸਥਾਨ 'ਤੇ ਸਵਾਗਤ ਕਰਨਗੀਆਂ | ਪਹਿਲੀ ਯਾਤਰਾ 8 ਨਵੰਬਰ ਨੂੰ ਸਿਰਸਾ ਜ਼ਿਲੇ੍ਹ ਦੇ ਰੋੜੀ ਪਿੰਡ ਤੋਂ ਆਰੰਭ ਹੋਵੇਗੀ, ਜਿਸ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰਵਾਨਾ ਕਰਨਗੇ | ਪਹਿਲਾ ਰਾਤਰੀ ਦਾ ਵਿਸ਼ਰਾਮ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂਸਾਹਿਬ ਵਿਖੇ ਹੋਵੇਗਾ | ਯਾਤਰਾ 24 ਤਰੀਕ ਨੂੰ ਜਾ ਕੇ ਕੁਰੂਕਸ਼ੇਤਰ ਵਿਖੇ ਸਮਾਪਤ ਹੋਵੇਗੀ | ਦੂਜੀ ਯਾਤਰਾ 11 ਨਵੰਬਰ ਨੂੰ ਕਾਲਕਾ -ਪੰਚਕੂਲਾ ਤੋਂ ਤੀਜੀ ਯਾਤਰਾ 14 ਨਵੰਬਰ ਨੂੰ ਫ਼ਰੀਦਾਬਾਦ ਤੋਂ ਅਤੇ ਚੌਥੀ ਯਾਤਰਾ 18 ਨਵੰਬਰ ਨੂੰ ਕਿਲ੍ਹਾ ਲੋਹਗੜ੍ਹ ਯਮੁਨਾਨਗਰ ਤੋਂ ਆਰੰਭ ਹੋਵੇਗੀ | ਚਾਰੇ ਯਾਤਰਾਵਾਂ 24 ਨਵੰਬਰ ਨੂੰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਸਮਾਪਤ ਹੋਣਗੀਆਂ |

ਪਿਛਲੀ ਖ਼ਬਰ ਵਨ ਗਰੁੱਪ ਨੇ 4.38 ਏਕੜ ਜ਼ਮੀਨ ਜੋੜਨ ਵਾਲੇ ਮੈਗਾ ਹਾਊਸਿੰਗ ਪ੍ਰਾਜੈਕਟ ਲਈ ਪੂਰਕ ਸਮਝÏਤਾ ਕੀਤਾ ਪ੍ਰਾਪਤ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਤਿੰਨ ਦਿਨਾ ਚੈਸਕੋਨ 2025 ਦੀ ਹੋਈ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।