21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਚੰਡੀਗੜ੍ਹ 'ਚ 14 ਤੋਂ ਸ਼ੁਰੂ ਹੋਵੇਗਾ ਮੈਕਮਾ ਐਕਸਪੋ ਦਾ 12ਵਾਂ ਸੰਮੇਲਨ <br/>

ਅਜੀਤ ਡੈਸਕ 07-11-2025
ਚੰਡੀਗੜ੍ਹ, 6 ਨਵੰਬਰ (ਅਜਾਇਬ ਸਿੰਘ ਔਜਲਾ)-ਭਾਰਤ ਦੀ ਸਭ ਤੋਂ ਵੱਡੀ ਮਸ਼ੀਨ ਟੂਲ ਤੇ ਆਟੋਮੇਸ਼ਨ ਤਕਨਾਲੋਜੀ ਪ੍ਰਦਰਸ਼ਨੀ, ਮੈਕਮਾ ਐਕਸਪੋ 2025 ਦਾ 12ਵਾਂ ਸੰਮੇਲਨ 14 ਤੋਂ 17 ਨਵੰਬਰ, 2025 ਤੱਕ ਸੈਕਟਰ 17, ਪਰੇਡ ਗਰਾਊਾਡ, ਚੰਡੀਗੜ੍ਹ ਵਿਖੇ ਲਗਾਈ ਜਾ ਰਹੀ ਹੈ | ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇਕ ਪੈੱ੍ਰਸ ਕਾਨਫਰੰਸ ਦੌਰਾਨ ਪ੍ਰਬੰਧਕਾਂ ਨੇ ਕਿਹਾ ਕਿ ਮੈਕਮਾ ਐਕਸਪੋ ਸਾਲਾਂ ਤੋਂ ਮਸ਼ੀਨ ਟੂਲ ਉਦਯੋਗ ਤੇ ਆਟੋਮੇਸ਼ਨ ਤਕਨਾਲੋਜੀ ਦੇ ਵਿਕਾਸ 'ਚ ਮੋਹਰੀ ਯੋਗਦਾਨ ਪਾਉਣ ਵਾਲਿਆਂ ਨੂੰ ਇਕੱਠਾ ਕਰਦਾ ਹੈ | ਇਹ ਪ੍ਰੋਗਰਾਮ ਇੰਜੀਨੀਅਰਿੰਗ ਉੱਤਮਤਾ, ਨਵੀਨਤਾ, ਗੁਣਵੱਤਾ ਤੇ ਭਰੋਸੇਯੋਗਤਾ ਨੂੰ ਦਰਸਾਉਂਦਾ ਹੈ | ਇਹ ਗੱਲ ਫਾਰਚੂਨ ਐਗਜ਼ੀਬਿਟਰਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਕਰਮਜੀਤ ਸਿੰਘ ਵਲੋਂ ਸਾਂਝੀ ਕੀਤੀ ਗਈ | ਇਸ ਮੌਕੇ ਫਾਰਚੂਨ ਐਗਜ਼ੀਬਿਟਰਜ਼ ਦੇ ਡਾਇਰੈਕਟਰ ਚਰਨ ਸਿੰਘ, ਅਲਮਟੀ, ਲੁਧਿਆਣਾ ਦੇ ਪ੍ਰਧਾਨ ਤਰਲੋਚਨ ਸਿੰਘ, ਚੰਡੀਗੜ੍ਹ ਚੈਂਬਰ ਆਫ਼ ਇੰਡਸਟਰੀ ਦੇ ਜਨਰਲ ਸਕੱਤਰ ਅਰੁਣ ਗੋਇਲ, ਚੰਡੀਗੜ੍ਹ ਚੈਂਬਰ ਆਫ਼ ਇੰਡਸਟਰੀ ਦੇ ਪ੍ਰਧਾਨ ਸੁਰੇਂਦਰ ਗੁਪਤਾ, ਚੰਡੀਗੜ੍ਹ ਚੈਂਬਰ ਆਫ਼ ਇੰਡਸਟਰੀ ਦੇ ਪ੍ਰਧਾਨ ਪ੍ਰੋ. ਸੀ. ਆਰ. ਸੂਰੀ, ਚੇਅਰਮੈਨ, ਡੀ. ਐਸ. ਟੀ.-ਟੀ. ਈ. ਸੀ., ਪੰਜਾਬ ਯੂਨੀਵਰਸਿਟੀ, ਪ੍ਰੋ. ਰੁਪਿੰਦਰ ਤਿਵਾੜੀ, ਪ੍ਰੋ. ਮਨੂ ਸ਼ਰਮਾ, ਕੋਆਰਡੀਨੇਟਰ ਡੀ. ਐਸ. ਟੀ.-ਟੀ. ਈ. ਸੀ. ਤੇ ਡਾ. ਅਜੈ ਸ਼ਰਮਾ, ਸੀਨੀਅਰ ਮੈਨੇਜਰ ਮੌਜੂਦ ਸਨ | ਇਸ ਮੌਕੇ ਕਰਮਜੀਤ ਸਿੰਘ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਉਦਯੋਗਪਤੀਆਂ ਨੂੰ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਤੇ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ਦਾ ਇਕ ਵਧੀਆ ਮੌਕਾ ਪ੍ਰਦਾਨ ਕਰੇਗੀ | ਡੀ. ਐਸ. ਟੀ. ਟੈਕਨਾਲੋਜੀ ਇਨੇਬਲਿੰਗ ਸੈਂਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਸਮਾਗਮ 'ਚ ਆਈ. ਆਈ. ਟੀ. ਤੇ ਸੀ. ਐਸ. ਆਈ. ਆਰ. ਤਕਨੀਕੀ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਦਰਸ਼ਨੀ 'ਚ 400 ਤੋਂ ਵੱਧ ਪ੍ਰਦਰਸ਼ਨ ਹਿੱਸਾ ਲੈਣਗੇ, ਜਿਸ 'ਚ 30,000 ਤੋਂ ਵੱਧ ਦਰਸ਼ਕਾਂ ਦੀ ਹਾਜ਼ਰੀ ਦੀ ਉਮੀਦ ਹੈ | ਇਸ ਦੌਰਾਨ 10,000 ਤੋਂ ਵੱਧ ਉਤਪਾਦ ਪ੍ਰਦਰਸ਼ਿਤ ਕੀਤੇ ਜਾਣਗੇ | ਪ੍ਰਦਰਸ਼ਨੀ ਦੀਆਂ ਮੁੱਖ ਕੰਪਨੀਆਂ 'ਚ ਜੋਤੀ ਸੀ. ਐਨ. ਸੀ., ਐਲ. ਐਮ. ਡਬਲਿਊ. ਲਿਮਟਿਡ, ਬਚਨ ਲੇਜ਼ਰ, ਹਿੰਦੁਸਤਾਨ ਹਾਈਡਰੌਲਿਕਸ, ਜੈਵੂ ਮਸ਼ੀਨ, ਹੈਕੋ ਮਸ਼ੀਨਰੀ, ਮਹਿਤਾ ਹਾਈਟੈਕ ਇੰਡਸਟਰੀਜ਼, ਸਮ ਆਟੋਮੇਸ਼ਨ, ਗੁਰੂ ਕਿ੍ਪਾ ਆਟੋਮੇਸ਼ਨ, ਗੁਰੂਚਰਨ ਇੰਡਸਟਰੀਜ਼, ਵਿਸ਼ਵਕਰਮਾ ਹਾਈਡਰੌਲਿਕਸ, ਯੂਫਲੋ ਆਟੋਮੇਸ਼ਨ ਆਦਿ ਸ਼ਾਮਿਲ ਹਨ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਪੰਜਾਬ ਕਲਾ ਭਵਨ ਵਿਖੇ ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ 9 ਨੂੰ ਗੁਰਪ੍ਰੀਤ ਘੁੱਗੀ ਹੋਣਗੇ ਮੁੱਖ ਮ... ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਤਾਪਨਗਰ ਬੱਸ ਦੁਰਘਟਨਾ 'ਤੇ ਜਤਾਇਆ ਦੁੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।