10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਬੈਠਕ 'ਚ ਭਾਰੀ ਹੰਗਾਮਾ

ਅਜੀਤ ਡੈਸਕ 04-11-2025
ਚੰਡੀਗੜ੍ਹ, 3 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਦੀ ਸੋਮਵਾਰ ਨੂੰ ਬੈਠਕ ਸ਼ੁਰੂ ਹੋਈ ਤਾਂ ਸ਼ੁਰੂਆਤ 'ਚ ਹੀ ਮਾਹੌਲ ਗਰਮ ਹੋ ਗਿਆ | ਪਹਿਲੀ ਵਾਰ ਮੀਟਿੰਗ ਦੀ ਕਾਰਵਾਈ ਯੂ-ਟਿਊਬ 'ਤੇ ਲਾਈਵ ਦਿਖਾਈ ਜਾ ਰਹੀ ਸੀ, ਪਰ ਬੈਠਕ ਦੇ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਕੌਂਸਲਰ ਸਚਿਨ ਗਾਲਵ ਤੇ ਭਾਜਪਾ ਕੌਂਸਲਰ ਸੌਰਭ ਜੋਸ਼ੀ ਵਿਚਕਾਰ ਤਿੱਖੀ ਨੋਕ-ਝੋਕ ਹੋ ਗਈ | ਵਿਵਾਦ ਦੀ ਸ਼ੁਰੂਆਤ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਸਮਾਗਮਾਂ 'ਚ ਇਲਾਕਾ ਕੌਂਸਲਰਾਂ ਨੂੰ ਸੱਦਾ ਨਾ ਦਿੱਤੇ ਜਾਣ ਅਤੇ ਸੱਦਾ ਪੱਤਰਾਂ 'ਤੇ ਉਨ੍ਹਾਂ ਦਾ ਨਾਂਅ ਨਾ ਲਿਖੇ ਜਾਣ ਤੋਂ ਹੋਈ | ਕਾਂਗਰਸੀ ਕੌਂਸਲਰ ਸਚਿਨ ਗਾਲਵ ਨੇ ਇਸ 'ਤੇ ਵਿਰੋਧ ਦਰਜ ਕਰਾਇਆ ਅਤੇ ਕਿਹਾ ਕਿ ਪਹਿਲਾਂ ਜਦੋਂ ਕਿਰਨ ਖੇਰ ਸੰਸਦ ਮੈਂਬਰ ਸੀ ਤਾਂ ਵੀ ਵਿਰੋਧੀ ਪਾਰਟੀ ਦੇ ਕੌਂਸਲਰਾਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਸੱਦਾ ਨਹੀਂ ਦਿੱਤਾ ਜਾਂਦਾ ਸੀ | ਇਸ ਦੌਰਾਨ ਦੋਵੇਂ ਕੌਂਸਲਰ ਵੈਲ 'ਚ ਆ ਗਏ ਤੇ ਮਾਹੌਲ ਤਣਾਪੂਰਣ ਹੋ ਗਿਆ | ਦਰਅਸਲ ਭਾਜਪਾ ਕੌਂਸਲਰ ਗੁਰਬਖ਼ਸ਼ ਰਾਵਤ ਵਲੋਂ ਇਹ ਮਸਲਾ ਉਠਾਇਆ ਗਿਆ ਕਿ ਨੀਂਹ ਪੱਥਰ ਦੀਆਂ ਪਲੇਟਾਂ 'ਤੇ ਮੇਅਰ, ਡਿਪਟੀ ਮੇਅਰ ਅਤੇ ਇਲਾਕਾ ਕੌਂਸਲਰਾਂ ਦੇ ਨਾਂਅ ਨਹੀਂ ਲਿਖੇ ਜਾ ਰਹੇ | ਰਾਵਤ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ 'ਚ ਲੱਗੇ ਪੋਲਾਂ 'ਤੇ ਵੀ ਉਨ੍ਹਾਂ ਦਾ ਨਾਂਅ ਨਹੀਂ ਹੈ ਤੇ ਇਸ ਤਰ੍ਹਾਂ ਦੇ ਸਰਕਾਰੀ ਸਮਾਗਮਾਂ 'ਚ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਬਹਿਸ ਨਿੱਜੀ ਟਿੱਪਣੀਆਂ ਤੋਂ ਅੱਗੇ ਵਧਕੇ 1984 ਸਿੱਖ ਦੰਗਿਆਂ ਤੱਕ ਪਹੁੰਚ ਗਈ | ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਮਨੀਸ਼ ਤਿਵਾੜੀ 'ਤੇ ਤਿੱਖੇ ਸ਼ਬਦੀ ਹਮਲਾ ਕੀਤੇ ਤੇ ਕਿਹਾ ਕਿ 'ਸੰਸਦ ਮੈਂਬਰ ਸਾਬ ਸ਼ਹਿਰ ਵਿਚ ਰਹਿੰਦੇ ਹੀ ਕਿੱਥੇ ਹਨ, ਉਹ ਤਾਂ ਹਫ਼ਤੇ ਅਖ਼ੀਰ ਦੇ ਸਾਂਸਦ ਹਨ |' ਇਸ 'ਤੇ ਕਾਂਗਰਸੀ ਕੌਂਸਲਰ ਸਚਿਨ ਗਾਲਵ ਤੈਸ਼ ਵਿਚ ਆ ਗਏ ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ |
ਡੋਰ ਟੂ ਡੋਰ ਕੂੜਾ ਉਠਾਉਣ ਦੇ ਐਮ. ਓ. ਯੂ. ਨੂੰ ਮਿਲੀ ਮਨਜ਼ੂਰੀ
ਨਿਗਮ ਹਾਊਸ ਦੀ ਮੀਟਿੰਗ ਦੌਰਾਨ ਸ਼ਹਿਰ 'ਚ ਡੋਰ ਟੂ ਡੋਰ ਕੂੜਾ ਚੁੱਕਣ ਵਾਲੀ ਕੰਪਨੀ ਨਾਲ ਐਮ. ਓ. ਯੂ. ਨੂੰ ਅੰਤਿਮ ਮਨਜ਼ੂਰੀ ਦਿੱਤੀ ਗਈ | ਇਸ ਪ੍ਰਸਤਾਵ 'ਤੇ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਸੀ | ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਕੂੜਾ ਚੁੱਕਣ ਵਾਲਿਆਂ, ਕੰਪਨੀ ਕਰਮਚਾਰੀਆਂ ਤੇ ਸ਼ਹਿਰ ਵਾਸੀਆਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਨਵੇਂ ਨਿਯਮ ਬਣਾਏ ਗਏ ਹਨ |
ਇਸ ਮੁੱਦੇ 'ਤੇ ਭਾਜਪਾ ਕੌਂਸਲਰ ਜਸਮਨਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਕੰਪਨੀ ਵਲੋਂ ਹਰ ਮੰਜ਼ਿਲ ਤੋਂ ਕੂੜਾ ਚੁੱਕਣ ਦੀ ਗੱਲ ਕੀਤੀ ਗਈ ਸੀ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ | ਇਸ 'ਤੇ ਨਿਗਮ ਅਧਿਕਾਰੀ ਇੰਦਰਦੀਪ ਕੌਰ ਨੇ ਕਿਹਾ ਕਿ ਜੇ ਕਿਸੇ ਵਰਕਰ ਨੇ ਦੂਜੇ ਜਾਂ ਤੀਜੇ ਮੰਜ਼ਿਲ ਤੋਂ ਕੂੜਾ ਨਹੀਂ ਚੁੱਕਿਆ ਤਾਂ ਉਸ 'ਤੇ ਜੁਰਮਾਨਾ ਲਗਾਇਆ ਜਾਵੇਗਾ |
ਡਿਪਟੀ ਮੇਅਰ ਤਰੁਣਾ ਮਹਿਤਾ ਨੇ ਵੀ ਮੁੱਦਾ ਚੁੱਕਦਿਆਂ ਕਿਹਾ ਕਿ ਕੂੜਾ ਚੁੱਕਣ ਵਾਲੇ ਘਰਾਂ 'ਚ ਵੱਖ-ਵੱਖ ਕਿਸਮ ਦਾ ਕੂੜਾ ਵੰਡਣ ਦੀ ਬਜਾਏ ਥੈਲੇ ਭਰਕੇ ਰੱਖ ਰਹੇ ਹਨ | ਇਸ 'ਤੇ ਅਧਿਕਾਰੀ ਨੇ ਜਵਾਬ ਦਿੱਤਾ ਕਿ ਇਸ ਤਰ੍ਹਾਂ ਦੀ ਲਾਪ੍ਰਵਾਹੀ 'ਤੇ 500 ਦਾ ਜੁਰਮਾਨਾ ਤੇ ਪੰਜ ਵਾਰ ਗ਼ਲਤੀ 'ਤੇ ਟਰਮੀਨੇਸ਼ਨ ਦੀ ਕਾਰਵਾਈ ਹੋਵੇਗੀ |
ਸਫ਼ਾਈ ਦੇ ਟੈਂਡਰਾਂ 'ਚ ਤਬਦੀਲੀ 'ਤੇ ਵਿਰੋਧ
ਮੀਟਿੰਗ ਦੌਰਾਨ ਸ਼ਹਿਰ ਦੀ ਸਫ਼ਾਈ ਲਈ ਨਵੀਂ ਕੰਪਨੀ ਨੂੰ ਠੇਕਾ ਦੇਣ ਦੇ ਟੈਂਡਰ ਸ਼ਰਤਾਂ ਵਿਚ ਤਬਦੀਲੀ ਨੂੰ ਲੈ ਕੇ ਕੌਂਸਲਰਾਂ ਨੇ ਕੜਾ ਵਿਰੋਧ ਕੀਤਾ | ਉਨ੍ਹਾਂ ਕਿਹਾ ਕਿ ਬੈਂਕ ਗਾਰੰਟੀ ਦੀ ਥਾਂ ਫ਼ਿਕਸ ਡਿਪਾਜ਼ਿਟ (ਐਫ਼. ਡੀ.) ਮੰਗੀ ਗਈ ਹੈ ਤੇ ਇਸ ਦੀ ਮਨਜ਼ੂਰੀ ਸਦਨ ਤੋਂ ਨਹੀਂ ਲਈ ਗਈ | ਵਿਵਾਦ ਵੱਧਣ 'ਤੇ ਸੀਨੀਅਰ ਡਿਪਟੀ ਮੇਅਰ ਜਸਬੀਰ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ, ਭਾਜਪਾ ਕੌਂਸਲਰ ਗੁਰਬਖ਼ਸ਼ ਰਾਵਤ ਆਦਿ ਨੇ ਇਸ ਨੂੰ ਗੰਭੀਰ ਮਾਮਲਾ ਦੱਸਿਆ ਅਤੇ ਕਿਹਾ ਕਿ
(ਬਾਕੀ ਸਫ਼ਾ 8 'ਤੇ)
ਪਿਛਲੀ ਖ਼ਬਰ ਮੁਹਾਲੀ ਦੇ ਬੱਸ ਅੱਡੇ ਨੇੜੇ ਬੰਦ ਪਈ ਸੜਕ ਦੇ ਮੁੱਦੇ ਨੂੰ ਲੈ ਕੇ ਗਮਾਡਾ ਦੀ ਮੁੱਖ ਪ੍ਰਸ਼ਾਸਕ ਨੇ ਸੱਦੀ ਅਹਿਮ ਮੀਟਿੰਗ... ਅਗਲੀ ਖ਼ਬਰ ਮੁਹਾਲੀ ਨਗਰ ਨਿਗਮ ਦੀ ਮੀਟਿੰਗ ਦੌਰਾਨ ਮੇਅਰ ਜੀਤੀ ਸਿੱਧੂ ਤੇ 'ਆਪ' ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵਿਚਕਾਰ ਹੋਈ ਤਿੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।