26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੰਜਾਬ ਯੂਨੀਵਰਸਿਟੀ ਨੂੰ 'ਕਲੈਰੀਵੇਟ ਇੰਡੀਆ ਰਿਸਰਚ ਐਕਸੀਲੈਂਸ ਸਾਈਟੇਸ਼ਨ ਐਵਾਰਡ-2025' ਲਈ ਕੀਤਾ ਸਨਮਾਨਿਤ <br/>

ਅਜੀਤ ਡੈਸਕ 26-09-2025
ਚੰਡੀਗੜ੍ਹ, 25 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸਟੇਟ ਯੂਨੀਵਰਸਿਟੀ ਸ਼੍ਰੇਣੀ ਅਧੀਨ 'ਕਲੈਰੀਵੇਟ ਇੰਡੀਆ ਰਿਸਰਚ ਐਕਸੀਲੈਂਸ ਸਾਈਟੇਸ਼ਨ ਐਵਾਰਡ-2025' ਲਈ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਹਰ ਸਾਲ ਉਨ੍ਹਾਂ ਸੰਸਥਾਵਾਂ ਤੇ ਖੋਜਕਰਤਾਵਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਕੰਮ ਨੇ ਉੱਚ ਹਵਾਲੇ ਪ੍ਰਭਾਵ ਦੁਆਰਾ ਵਿਸ਼ਵ ਵਿਆਪੀ ਮਾਨਤਾ ਪ੍ਰਾਪਤ ਕੀਤੀ ਹੈ, ਜੋ ਅਕਾਦਮਿਕ ਪ੍ਰਭਾਵ, ਨਵੀਨਤਾ ਤੇ ਸਮਾਜਿਕ ਯੋਗਦਾਨ ਨੂੰ ਦਰਸਾਉਂਦਾ ਹੈ | ਇਸ ਮੌਕੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਕਲੈਰੀਵੇਟ ਇੰਡੀਆ ਵਲੋਂ ਦਿੱਤੀ ਇਹ ਮਾਨਤਾ ਪੰਜਾਬ ਯੂਨੀਵਰਸਿਟੀ ਦੀ ਉੱਤਮਤਾ, ਅਕਾਦਮਿਕ ਅਤੇ ਖੋਜ ਦੇ ਸਾਰੇ ਖੇਤਰਾਂ ਵਿਚ ਇਕ ਹੋਰ ਪ੍ਰਮਾਣ ਹੈ | ਇਹ ਪੁਰਸਕਾਰ ਖੋਜਕਰਤਾਵਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦਾ ਹੈ | ਦੱਸਣਯੋਗ ਹੈ ਕਿ ਇਹ ਵੱਕਾਰੀ ਪੁਰਸਕਾਰ ਨਵੀਂ ਦਿੱਲੀ ਵਿਚ ਕਰਵਾਏ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਦੌਰਾਨ ਪੰਜਾਬ ਯੂਨੀਵਰਸਿਟੀ ਦੀ ਡੀਨ ਪ੍ਰੋਫੈਸਰ ਯੋਜਨਾ ਰਾਵਤ ਨੇ ਦਿੱਤਾ ਗਿਆ |

ਪਿਛਲੀ ਖ਼ਬਰ ਚੰਡੀਗੜ੍ਹ ਟਰਾਂਸਪੋਰਟ ਨੂੰ ਮਿਲੇ 97 ਨਵੇਂ ਡਰਾਈਵਰ, ਰਾਜਪਾਲ ਕਟਾਰੀਆ ਨੇ ਸੌਂਪੇ ਨਿਯੁਕਤੀ ਪੱਤਰ <br/> ਅਗਲੀ ਖ਼ਬਰ ਏਸ਼ੀਆ ਕੱਪ ਫਾਈਨਲ 'ਚ ਹੋਵੇਗਾ ਭਾਰਤ-ਪਾਕਿ ਮੁਕਾਬਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।