15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵੋਲਵੋ ਕਾਰ ਇੰਡੀਆ ਨੇ ਵੋਲਵੋ ਈ. ਐਕਸ-30 ਦੀਆਂ ਕੀਮਤਾਂ ਦਾ ਕੀਤਾ ਐਲਾਨ <br/>

ਅਜੀਤ ਡੈਸਕ 25-09-2025
ਚੰਡੀਗੜ੍ਹ 24 ਸਤੰਬਰ (ਅ. ਬ.)–ਵੋਲਵੋ ਕਾਰ ਇੰਡੀਆ ਨੇ ਆਪਣੀ ਬਹੁਤ ਪ੍ਰਤੀਕਸ਼ਿਤ ਵੋਲਵੋ ਈ.ਐਕਸ-30 ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ¢ ਇਹ ਬ੍ਰਾਂਡ ਦੀ ਸਭ ਤੋਂ ਵੱਧ ਟਿਕਾਊ ਤੇ ਰੁਚਿਕਾਰ ਬਿਜਲੀ ਕਾਰ ਹੈ¢ ਇਕਤਾਲੀ ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਈ.ਐਕਸ-30 ਸ਼ਾਨਦਾਰ ਬਿਜਲੀ ਸਫ਼ਰ ਨੂੰ ਆਸਾਨ ਬਣਾਉਣ ਲਈ ਤਿਆਰ ਹੈ¢ ਇਸ ਤਿਉਹਾਰੀ ਮÏਸਮ ਵਿਚ ਵੋਲਵੋ ਕਾਰ ਭਾਰਤ ਆਪਣੇ ਵਿਕਰੇਤਿਆਂ ਨਾਲ ਮਿਲ ਕੇ ਉਨ੍ਹਾਂ ਗ੍ਰਾਹਕਾਂ ਲਈ ਖ਼ਾਸ ਤੋਹਫ਼ਾ ਲੈ ਕੇ ਆਈ ਹੈ ਜੋ 19 ਅਕਤੂਬਰ 2025 ਤੋਂ ਪਹਿਲਾਂ-ਪਹਿਲਾਂ ਬੁਕਿੰਗ ਕਰਦੇ ਹਨ¢ ਉਨ੍ਹਾਂ ਨੂੰ ਉਣਤਾਲੀ ਲੱਖ ਨੱਬੇ ਹਜ਼ਾਰ ਰੁਪਏ ਦੀ ਵਿਸ਼ੇਸ਼ ਕੀਮਤ 'ਤੇ ਈਐਕਸ-30 ਖਰੀਦਣ ਦਾ ਮÏਕਾ ਦਿੱਤਾ ਜਾਵੇਗਾ¢ਵੋਲਵੋ ਕਾਰ ਭਾਰਤ ਦੇ ਪ੍ਰਬੰਧ ਨਿਰਦੇਸ਼ਕ ਜਯੋਤੀ ਮਲਹੋਤਰਾ ਨੇ ਕਿਹਾ ਕਿ ਪਹਿਲਾਂ ਬੁਕਿੰਗ ਕਰਨ ਵਾਲਿਆਂ ਲਈ ਖ਼ਾਸ ਲਾਭ ਦੇ ਨਾਲ ਇਸ ਸ਼ਾਨਦਾਰ ਕੀਮਤ 'ਤੇ ਭਾਰਤੀ ਬਜ਼ਾਰ ਵਿਚ ਵੋਲਵੋ ਈਐਕਸ-30 ਪੇਸ਼ ਕਰਦੇ ਹੋਏ ਅਸੀਂ ਬੇਹੱਦ ਉਤਸ਼ਾਹਿਤ ਹਾਂ¢


ਪਿਛਲੀ ਖ਼ਬਰ ਕ੍ਰਿਕਟ-17 ਲੜਕਿਆਂ ਦੇ ਵਰਗ 'ਚ ਡੀ. ਪੀ. ਐੱਸ. ਤੇ ਡੀ.ਏ.ਵੀ. ਸਕੂਲਾਂ ਦੀਆਂ ਟੀਮਾਂ ਫਾਈਨਲ 'ਚ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 207ਵੇਂ ਦਿਨ ਪੰਜਾਬ ਪੁਲਿਸ ਵਲੋਂ 321 ਗ੍ਰਾਮ ਹੈਰੋਇਨ ਤੇ 73 ਹਜ਼ਾਰ ਰੁਪਏ ਡਰੱਗ ਮਨੀ ਸਮੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।