15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ <br/>

ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਵਲੋਂ ਕਲਾਊਡ ਕੰਪਿਊਟਿੰਗ ਵਿਸ਼ੇ ਸੰਬੰਧੀ ਕਰਵਾਏ ਗਏ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 'ਚ ਭਾਗ ਲੈਣ ਵਾਲੇ ਫੈਕਲਟੀ ਮੈਂਬਰ ਤੇ ਬੁਲਾਰੇ ਤਸਵੀਰ ਸਾਂਝੀ ਕਰਵਾਉਂਦੇ ਹੋਏ | ਅਜੀਤ ਤਸਵੀਰ <br/> 25-09-2025
ਐੱਸ. ਏ. ਐੱਸ. ਨਗਰ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀ. ਈ. ਸੀ.) ਦੇ ਸੀ. ਐੱਸ. ਈ. ਵਿਭਾਗ ਸੀ. ਜੀ. ਸੀ. ਲਾਂਡਰਾਂ ਵਲੋਂ ਕੈਂਪਸ ਵਿਖੇ 'ਰੀਸੈਂਟ ਟ੍ਰੈਂਡਜ਼ ਐਂਡ ਰਿਸਰਚ ਆਨ ਕਲਾਊਡ ਕੰਪਿਊਟਿੰਗ ਐਂਡ ਸਰਵਿਸਿਜ਼' ਵਿਸ਼ੇ ਸੰਬੰਧੀ ਹਫ਼ਤਾਵਾਰੀ ਏ. ਆਈ. ਸੀ. ਟੀ. ਈ. ਸਪਾਂਸਰਡ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਭਾਗੀਦਾਰਾਂ ਨੂੰ ਕਲਾਊਡ ਕੰਪਿਊਟਿੰਗ 'ਚ ਨਵੀਨਤਮ ਤਰੱਕੀਆਂ, ਪ੍ਰੈਕਟੀਕਲ ਐਪਲੀਕੇਸ਼ਨਾਂ ਅਤੇ ਰਿਸਰਚ ਦਿਸ਼ਾਵਾਂ ਦੀ ਪੜਚੋਲ ਕਰਨ ਲਈ ਇਕ ਮੰਚ ਪ੍ਰਦਾਨ ਕਰਨਾ ਸੀ | ਇਸ ਪ੍ਰੋਗਰਾਮ 'ਚ ਅਕਾਦਮਿਕ, ਉਦਯੋਗ ਅਤੇ ਸਰਕਾਰੀ ਸੰਸਥਾਵਾਂ ਦੇ ਉੱਘੇ ਬੁਲਾਰਿਆਂ ਨੇ ਹਿੱਸਾ ਲੈਂਦਿਆਂ ਸੰਬੰਧਤ ਵਿਸ਼ੇ ਸੰਬੰਧੀ ਆਪਣੇ ਅਨੁਭਵ ਸਾਂਝੇ ਕੀਤੀ | ਇਸ ਪ੍ਰੋਗਰਾਮ ਦੌਰਾਨ ਐੱਨ. ਆਈ. ਟੀ. ਟੀ. ਟੀ. ਆਰ. ਚੰਡੀਗੜ੍ਹ ਤੋਂ ਆਏ ਡਾ. ਮਾਲਾ ਕਾਲਰਾ ਨੇ ਕਲਾਊਡ ਕੰਪਿਊਟਿੰਗ ਅਤੇ ਏ. ਡਬਲਿਊ. ਐੱਸ. ਕਲਾਊਡ ਬਾਰੇ ਸੂਝਵਾਨ ਸੈਸ਼ਨ ਪੇਸ਼ ਕੀਤਾ, ਜਦਕਿ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਆਏ ਡਾ. ਸਤਨਾਮ ਕੌਰ ਨੇ ਏ. ਆਈ. ਹੱਲਾਂ ਲਈ ਕਲਾਊਡ ਪਲੇਟਫਾਰਮਾਂ ਦੇ ਉਪਯੋਗ ਸੰਬੰਧੀ ਗੱਲਬਾਤ ਕੀਤੀ | ਇਸੇ ਦੌਰਾਨ ਦੱਖਣੀ ਏਸ਼ੀਆ ਵਿਖੇ ਤਕਨੀਕੀ ਪ੍ਰੋਗਰਾਮ ਮੈਨੇਜਰ ਅਕਾਂਕਸ਼ਾ ਰਾਏ ਸ਼ਰਮਾ ਨੇ ਭਾਗੀਦਾਰਾਂ ਨੂੰ ਏ. ਡਬਲਿਊ. ਐੱਸ. ਸਿਖਲਾਈ, ਸਰਟੀਫਿਕੇਸ਼ਨ ਅਤੇ ਅਕਾਦਮਿਕ ਕੋਰਸਾਂ ਬਾਰੇ ਜਾਣੂ ਕਰਵਾਇਆ, ਜਦਕਿ ਨੀਤੀ ਆਯੋਗ ਵਿਖੇ ਸੀਨੀਅਰ ਕਲਾਊਡ ਇੰਜੀਨੀਅਰ ਅਮਨ ਗੁਪਤਾ ਨੇ ਕਲਾਊਡ ਕੰਪਿਊਟਿੰਗ, ਏ. ਡਬਲਿਊ. ਆਈ. ਏ. ਐੱਮ. ਅਤੇ ਜਨਰੇਟਿਵ ਏ. ਆਈ. ਸੰਬੰਧੀ ਸੈਸ਼ਨ ਪੇਸ਼ ਕੀਤੇ | ਇਸ ਤੋਂ ਇਲਾਵਾ ਰੁੜਕੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹਾਈਡ੍ਰੋਲੋਜੀ ਵਿਖੇ ਵਿਗਿਆਨੀ-ਈ ਡਾ. ਲਕਸ਼ਮੀ ਨਾਰਾਇਣ ਠਾਕੁਰਾਲ ਨੇ ਹਾਈਡ੍ਰੋਲੋਜਿਕ ਮਾਡਲਿੰਗ ਅਤੇ ਵਾਟਰ ਰਿਸੋਰਸ ਮੈਨੇਜਮੈਂਟ ਲਈ ਕਲਾਊਡ ਕੰਪਿਊਟਿੰਗ ਦੀ ਵਰਤੋਂ ਸੰਬੰਧੀ ਗੱਲਬਾਤ ਕੀਤੀ | ਇਸ ਮੌਕੇ ਐੱਨ. ਆਈ. ਟੀ. ਟੀ. ਆਰ. ਚੰਡੀਗੜ੍ਹ ਤੋਂ ਆਈ ਡਾ. ਮੀਨਾਕਸ਼ੀ ਸੂਦ ਨੇ ਪਾਠਕ੍ਰਮ ਵਿਕਾਸ ਅਤੇ ਐਨ. ਈ. ਪੀ.-2020 ਨੂੰ ਲਾਗੂ ਕਰਨ ਸੰਬੰਧੀ ਚਰਚਾ ਕੀਤੀ, ਜਦਕਿ ਐੱਲ. ਟੀ. ਆਈ. ਮਾਈਾਡਟਰੀ ਟੈਕਨਾਲੋਜੀ ਨੋਇਡਾ ਤੋਂ ਆਏ ਮਨਦੀਪ ਮੇਹਨ ਨੇ ਆਈ. ਡੀ. ਐੱਮ. ਸੀ. ਕਲਾਊਡ ਟੂਲਸ, ਇਲਾਸਟਿਕ ਲੋਡ ਬੈਲੇਂਸਰ, ਕਲਾਊਡ ਵਾਚ ਅਤੇ ਕਲਾਊਡ ਟ੍ਰੇਲ ਸੇਵਾਵਾਂ ਬਾਰੇ ਪੇਸ਼ਕਾਰੀ ਦਿੱਤੀ | ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਦੌਰਾਨ ਸੀ. ਜੀ. ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਪ੍ਰਬੰਧਕਾਂ ਤੇ ਭਾਗੀਦਾਰਾਂ ਨੂੰ ਪ੍ਰੋਗਰਾਮ ਦੀ ਸਫ਼ਲਤਾ ਲਈ ਵਧਾਈ ਦਿੱਤੀ, ਜਦਕਿ ਡਾ. ਸੁਖਪ੍ਰੀਤ ਕੌਰ ਵਲੋਂ ਧੰਨਵਾਦੀ ਮਤਾ ਪੇਸ਼ ਕੀਤਾ ਗਿਆ |

ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ 'ਚ 11ਵੀਂ ਜਮਾਤ 'ਚ ਦਾਖ਼ਲੇ ਲਈ ਅੰਤਿਮ ਮਿਤੀ 10 ਅਕਤੂਬਰ ਅਗਲੀ ਖ਼ਬਰ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਬੀ.ਬੀ.ਐਮ.ਬੀ. ਦੇ ਫ਼ੈਸਲੇ ਦਾ ਪੰਜਾਬ ਨੇ ਕੀਤਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।