18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਿਧਾਇਕ ਰੰਧਾਵਾ ਦੀ ਘੁਰਕੀ ਮਗਰੋਂ ਨੈਸ਼ਨਲ ਹਾਈਵੇਅ ਅਥਾਰਟੀ ਨੇ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਸ਼ੁਰੂ

ਅਜੀਤ ਡੈਸਕ 02-09-2025
ਡੇਰਾਬੱਸੀ, 1 ਸਤੰਬਰ (ਗੁਰਮੀਤ ਸਿੰਘ)-ਅੰਬਾਲਾ-ਚੰਡੀਗੜ੍ਹ ਮੁੱਖ ਸੜਕ ਪਿੰਡ ਭਾਂਖਰਪੁਰ ਨੇੜੇ ਕਈ ਦਿਨਾਂ ਤੋਂ ਨੁਕਸਾਨੀ ਹੋਈ ਸੀ, ਜਿਥੇ ਕਿ ਰੋਜ਼ਾਨਾ ਹਾਦਸੇ ਵਾਪਰ ਰਹੇ ਸਨ | ਅੱਜ ਸਵੇਰੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਮੌਕੇ ਦਾ ਦੌਰਾ ਕਰਨ ਮੌਕੇ ਖਸਤਾ ਹਾਲਤ ਸੜਕ ਨੂੰ 24 ਘੰਟਿਆਂ 'ਚ ਠੀਕ ਕਰਨ ਦੀ ਚਿਤਾਵਨੀ ਦੇਣ 'ਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਹਰਕਤ 'ਚ ਆ ਗਏ ਅਤੇ ਕੁਝ ਹੀ ਘੰਟਿਆਂ ਮਗਰੋਂ ਪਿੰਡ ਭਾਂਖਰਪੁਰ ਨੇੜੇ ਖ਼ਰਾਬ ਸੜਕ 'ਤੇ ਗਟਕਾ ਪਾ ਕੇ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ | ਇਸ ਤੋਂ ਪਹਿਲਾਂ ਵੀ ਵਿਧਾਇਕ ਰੰਧਾਵਾ ਨੇ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਜਲਦ ਮੁਰੰਮਤ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਖ਼ੁਦ ਅਧਿਕਾਰੀਆਂ ਦੇ ਦਫ਼ਤਰ ਦੇ ਬਾਹਰ ਧਰਨਾ ਦੇਣਗੇ ਅਤੇ ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨਗੇ | ਵਿਧਾਇਕ ਰੰਧਾਵਾ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ | ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਭਵਿੱਖ 'ਚ ਅਧਿਕਾਰੀ ਇਸ ਤਰ੍ਹਾਂ ਦੀ ਲਾਪ੍ਰਵਾਹੀ ਵਰਤਣਗੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਅੱਜ ਹੋਣਗੀਆਂ ਟੀਚਰਜ਼ ਐਸੋਸੀਏਸ਼ਨ ਦੀਆਂ ਚੋਣਾਂ ਅਗਲੀ ਖ਼ਬਰ ਦਹਾਕੇ ਤੋਂ ਕੱਚੀ ਛੱਤ ਪੱਕੀ ਕਰਵਾਉਣ ਦੀ ਉਡੀਕ 'ਚ ਬੈਠਾ ਪਿੰਡ ਰਾਣੀਮਾਜਰਾ ਦਾ ਪਰਿਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।