17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਦਹਾਕੇ ਤੋਂ ਕੱਚੀ ਛੱਤ ਪੱਕੀ ਕਰਵਾਉਣ ਦੀ ਉਡੀਕ 'ਚ ਬੈਠਾ ਪਿੰਡ ਰਾਣੀਮਾਜਰਾ ਦਾ ਪਰਿਵਾਰ

ਅਜੀਤ ਡੈਸਕ 02-09-2025
ਲਾਲੜੂ, 1 ਸਤੰਬਰ (ਰਾਜਬੀਰ ਸਿੰਘ)-ਸਰਕਾਰਾਂ ਵਲੋਂ ਸਕੀਮਾਂ ਲਾਗੂ ਕਰਨ ਸੰਬੰਧੀ ਦਾਅਵੇ ਤਾਂ ਅਣਗਿਣਤ ਕੀਤੇ ਜਾਂਦੇ ਹਨ, ਪਰ ਕਈ ਵਾਰ ਇਹ ਦਾਅਵੇ ਪੂਰੇ ਹੋਣ ਤੱਕ ਬੰਦੇ ਦਾ ਸਭ ਕੁਝ ਹੀ ਖ਼ਤਮ ਹੋ ਜਾਂਦਾ ਹੈ | ਇਸੇ ਤਰ੍ਹਾਂ ਦੀ ਇਕ ਮਿਸਾਲ ਪਿੰਡ ਰਾਣੀਮਾਜਰਾ ਨਾਲ ਸੰਬੰਧਿਤ ਪਰਿਵਾਰ ਨੂੰ ਦੇਖਣ ਤੋਂ ਮਿਲਦੀ ਹੈ, ਜੋ ਕਿ ਪਿਛਲੇ ਕਰੀਬ ਇਕ ਦਹਾਕੇ ਤੋਂ ਆਪਣੀ ਕੱਚੀ ਛੱਤ ਨੂੰ ਪੱਕੀ ਹੋਣ ਦੀ ਉਡੀਕ 'ਚ ਹੈ, ਪਰ ਹਾਲੇ ਤੱਕ ਪਰਿਵਾਰ ਦੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ | ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਆਪਣੀ ਕੱਚੀ ਛੱਤ ਨੂੰ ਪੱਕਾ ਕਰਵਾਉਣ ਲਈ ਸਰਕਾਰੀ ਫਾਰਮ ਭਰ ਰਿਹਾ ਹੈ, ਪਰ ਹੁਣ ਤੱਕ ਉਸ ਨੂੰ ਕੱਚੀ ਛੱਤ ਲਈ ਇਕ ਰੁਪਿਆ ਵੀ ਨਹੀਂ ਮਿਲਿਆ | ਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਵੀ ਉਸ ਨੇ ਆਪਣੀ ਮਾਤਾ ਚਰਨ ਕੌਰ ਦੇ ਨਾਂਅ ਉੱਤੇ ਫਾਰਮ ਭਰਿਆ ਹੋਇਆ ਹੈ | ਰਵਿੰਦਰ ਸਿੰਘ ਅਨੁਸਾਰ ਉਨ੍ਹਾਂ ਦਾ ਸਾਰਾ ਪਰਿਵਾਰ ਦਿਹਾੜੀਦਾਰ ਹੈ ਅਤੇ ਉਹ ਖ਼ੁਦ ਵੀ ਇਕ ਨਿੱਜੀ ਕੰਪਨੀ 'ਚ ਠੇਕੇਦਾਰ ਕੋਲ ਕੰਮ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਘਰ ਦੀ ਹਾਲਤ ਅਜਿਹੀ ਹੈ ਕਿ ਕਿਸੇ ਵੀ ਸਮੇਂ ਘਰ ਦੀ ਛੱਤ ਡਿੱਗ ਸਕਦੀ ਹੈ | ਰਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਘਰ ਦੀ ਛੱਤ ਉੱਤੇ ਪੌਲੀਥੀਨ ਵੀ ਪਾਇਆ ਹੋਇਆ ਹੈ, ਪਰ ਫਿਰ ਵੀ ਛੱਤ ਚੋਅ ਰਹੀ ਹੈ | ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ 'ਚ ਪਹਿਲ ਦੇ ਆਧਾਰ ਉੱਤੇ ਕਾਰਵਾਈ ਕਰਕੇ ਉਨ੍ਹਾਂ ਦੇ ਮਕਾਨ ਦੀ ਛੱਤ ਨੂੰ ਪੱਕਾ ਕਰਵਾਇਆ ਜਾਵੇ ਤਾਂ ਜੋ ਉਹ ਵੇਲੇ -ਕੁਵੇਲੇ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਚ ਸਕਣ | ਦੂਜੇ ਪਾਸੇ ਜਦੋਂ ਇਸ ਸੰਬੰਧੀ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਕ ਸਾਲ ਪਹਿਲਾਂ ਹੀ ਸਰਪੰਚ ਬਣੇ ਹਨ ਅਤੇ ਉਨ੍ਹਾਂ ਨਵੇਂ ਸਿਰਿਓਾ ਕਈ ਫਾਰਮ ਭਰੇ ਹਨ ਅਤੇ ਸਰਵੇ ਵੀ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਉਕਤ ਪਰਿਵਾਰ ਨੂੰ ਕੱਚੀ ਛੱਤ ਵਾਲੀ ਰਕਮ ਦਿਵਾਈ ਜਾਵੇਗੀ |
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਦੀ ਘੁਰਕੀ ਮਗਰੋਂ ਨੈਸ਼ਨਲ ਹਾਈਵੇਅ ਅਥਾਰਟੀ ਨੇ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਸ਼ੁਰੂ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਕੈਂਪਸ ਟੈਂਕ ਪੰਜਾਬ' ਲਾਂਚ, ਅਗਲੇ 2 ਸਾਲਾਂ 'ਚ ਭਾਰਤ ਜਰਮਨੀ ਨੂੰ ਪਛਾੜ ਕੇ ਬਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।