17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

7 ਸਾਲਾਂ ਤੋਂ ਭਗੌੜਾ ਚੱਲਿਆ ਆ ਰਿਹਾ ਮੁਲਜ਼ਮ ਗਿ੍ਫ਼ਤਾਰ

ਅਜੀਤ ਡੈਸਕ 02-09-2025
ਖਰੜ, 1 ਸਤੰਬਰ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਸਾਲ 2018 ਵਿਚ ਦਰਜ ਹੋਏ ਦਾਜ਼-ਦਹੇਜ਼ ਦੇ ਮਾਮਲੇ 'ਚ ਭਗੌੜੇ ਚੱਲ ਰਹੇ ਮੁਲਜ਼ਮ ਵਿਕਰਮ ਅਰੋੜਾ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਜਾਂਚ ਅਧਿਕਾਰੀ ਐਸ. ਆਈ. ਹਰਮਿੰਦਰ ਸਿੰਘ ਨੇ ਦੱਸਿਆ ਕਿ ਵਿਕਰਮ ਅਰੋੜਾ ਵਿਰੁੱਧ ਉਸ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਸਾਲ 2018 ਵਿਚ ਧਾਰਾ 406, 420 ਅਤੇ 498 ਏ ਆਦਿ ਧਾਰਾਵਾਂ ਵਿਚ ਕੇਸ ਦਰਜ ਕੀਤਾ ਗਿਆ ਸੀ, ਜਿਸ 'ਚ ਉਹ ਭਗੌੜਾ ਚੱਲ ਰਿਹਾ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਅੱਜ ਵਿਕਰਮ ਅਰੋੜਾ ਨੂੰ ਗਿ੍ਫ਼ਤਾਰ ਕਰਨ ਉਪਰੰਤ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਕੈਂਪਸ ਟੈਂਕ ਪੰਜਾਬ' ਲਾਂਚ, ਅਗਲੇ 2 ਸਾਲਾਂ 'ਚ ਭਾਰਤ ਜਰਮਨੀ ਨੂੰ ਪਛਾੜ ਕੇ ਬਣ... ਅਗਲੀ ਖ਼ਬਰ ਮਾਰਕੰਡਾ ਮੰਦਰ ਨੇੜੇ ਘੱਗਰ ਦਾ ਬੰਨ੍ਹ ਹੋਇਆ ਕਮਜ਼ੋਰ, ਲੋਕਾਂ 'ਚ ਫੈਲੀ ਦਹਿਸ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।