16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਰਾਜ ਭਰ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਇਯਾਲੀ ਟੀਮ ਸਰਗਰਮ <br/>

ਅਜੀਤ ਡੈਸਕ 02-09-2025
ਮੁੱਲਾਂਪੁਰ-ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫਸੇ ਲੋਕਾਂ ਦੀ ਮਦਦ ਲਈ ਸਾਡਾ ਸੰਪਰਕ ਬਣਿਆ ਹੋਇਆ, ਸਾਡੀ ਟੀਮ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਵਿਚ ਲੱਗੀ ਹੋਈ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿਧਾਨ ਸਭਾ ਹਲਕਾ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਮਦਦ ਲਈ ਮੀਂਹ 'ਚ ਫਸੇ ਲੋਕਾਂ ਕੋਲ ਜਾਣ ਸਮੇਂ ਕੀਤਾ | ਇਯਾਲੀ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਾਡੀ ਟੀਮ ਵਲੋਂ 3-4 ਸਤੰਬਰ ਤੋਂ ਡੇਰਾ ਬਾਬਾ ਨਾਨਕ ਵਿਖੇ ਸਹਾਇਤਾ ਕੈਂਪ ਲੱਗ ਰਿਹਾ, ਜਿਸ ਵਿਚ ਸੁੱਕਾ ਸੀਧਾ ਚਾਹ ਪੱਤੀ, ਖੰਡ-ਗੁੜ, ਆਟਾ-ਦਾਲ, ਕੱਪੜਾ ਦੇ ਨਾਲ ਪਸ਼ੂਆਂ ਲਈ ਤੂੜੀ, ਮੱਕੀ ਦਾ ਅਚਾਰ ਲੋੜ ਅਨੁਸਾਰ ਭੇਜਿਆ ਜਾਵੇਗਾ | ਵਿਧਾਇਕ ਇਯਾਲੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਮੀਂਹ ਦੇ ਗੰਦੇ ਪਾਣੀ ਦੀ ਬਦਬੂ, ਜਾਨਵਰਾਂ ਦੇ ਮਰੇ ਹੋਣ ਕਰਕੇ ਵਿਗੜੀ ਆਬੋ-ਹਵਾ 'ਚ ਬਿਮਾਰੀਆਂ ਦੇ ਮੱਦੇਨਜ਼ਰ ਮੁਫ਼ਤ ਡਾਕਟਰੀ ਸਹਾਇਤਾ, ਮੁਫ਼ਤ ਦਵਾਈਆਂ ਲਈ ਕੈਂਪ ਲਗਾਏ ਜਾਣਗੇ | ਐੱਮ.ਐੱਲ.ਏ. ਇਯਾਲੀ ਨੇ ਦੱਸਿਆ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਦਯਾਨੰਦ ਮੈਡੀਕਲ ਹਸਪਤਾਲ ਲੁਧਿਆਣਾ, ਹੋਰ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਨਾਲ ਲੈ ਕੇ ਮੁਫ਼ਤ ਚੈੱਕਅੱਪ ਕੈਂਪ ਲਗਾਏ ਜਾਣ, ਦਵਾਈਆਂ ਸਾਡੀ ਟੀਮ ਮੁਫ਼ਤ ਦੇਵੇਗੀ |

ਪਿਛਲੀ ਖ਼ਬਰ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਦੀਆਂ ਸੀ.ਬੀ.ਆਈ. ਵਿਰੁੱਧ ਦਾਇਰ ਪਟੀਸ਼ਨਾਂ ਕੀਤੀਆਂ ਖਾਰਜ ਅਗਲੀ ਖ਼ਬਰ ਸੈਕਟਰ-9 ਦੇ ਹੱੁਕਾ ਬਾਰ 'ਕਾਓ ਬਾਯ' 'ਚ ਛਾਪੇਮਾਰੀ, ਮਾਲਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।