ਪੰਜਾਬ ਕਲਾ ਭਵਨ 'ਚ ਡਾ. ਮਨਜੀਤ ਸਿੰਘ ਬੱਲ ਦੀ ਕਿਤਾਬ 'ਗੱਲਾਂ ਆਰ ਪਾਰ ਦੀਆਂ' ਦਾ ਲੋਕ-ਅਰਪਣ ਸਮਾਰੋਹ ਕਰਵਾਇਆ <br/>
ਅਜੀਤ ਡੈਸਕ
21-07-2025
ਸਮਾਰੋਹ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਡਾ. ਬੱਲ ਦੇ ਪਰਵਾਰਿਕ ਮੈਂਬਰ ਵੀ ਸ਼ਾਮਲ ਹੋਏ | ਇਸ ਮੌਕੇ ਪੁੱਜੀਆਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਤਜਰਬਿਆਂ ਚੋਂ ਨਿਕਲ ਕੇ ਆਈ ਕਿਤਾਬ ਆਪਣੇ ਆਪ ਵਿੱਚ ਮਿਆਰੀ ਹੁੰਦੀ ਹੈ | ਮੰਚ ਸੰਚਾਲਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਸਾਹਿਤ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਵਿਚੋਂ ਹੀ ਉਪਜਦਾ ਹੈ | ਕਿਤਾਬ ਤੇ ਪਰਚਾ ਪੜ੍ਹਦਿਆਂ ਵਿਦਵਾਨ ਲੇਖਕ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਸਾਹਿਤ ਸਾਨੂੰ ਕੁਦਰਤ ਦੇ ਹਰ ਰੰਗ ਦੇ ਨੇੜੇ ਲੈ ਕੇ ਜਾਂਦਾ ਹੈ |
ਵਿਸ਼ੇਸ਼ ਮਹਿਮਾਨ ਤੇ ਲੇਖਕ ਤਰਸੇਮ ਬਸ਼ਰ ਨੇ ਡਾ. ਬੱਲ ਦੀ ਕਲਮ ਨੂੰ ਆਪਣੇ ਸ਼ਾਇਰਾਨਾ ਅੰਦਾਜ਼ 'ਚ ਸੰਭਾਵਨਾਵਾਂ ਨਾਲ ਭਰਪੂਰ ਦੱਸਿਆ |
ਉੱਘੀ ਲੇਖਿਕਾ ਪਿ੍ੰ: ਗੁਰਦੇਵ ਪਾਲ ਨੇ ਸਰਹੱਦੋਂ ਪਾਰ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਆਪਣੇ ਜਜ਼ਬਾਤ ਪ੍ਰਗਟਾਏ | ਅਨੀਤਾ ਬੇਦੀ, ਹਰਵਿੰਦਰ ਧਾਲੀਵਾਲ ਅਤੇ ਇਕਬਾਲ ਸੈਣੀ ਨੇ ਨਜ਼ਮਾਂ ਸੁਣਾ ਕੇ ਚੰਗਾ ਰੰਗ ਬੰਨਿ੍ਹਆ | ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਲੇਖਕ ਨੂੰ ਵਧਾਈ ਦੇਂਦਿਆਂ ਇਸ ਪੁਸਤਕ ਨੂੰ ਮਿਆਰੀ ਦੱਸਿਆ | ਨਵਜੋਤ ਕੌਰ ਨਵੀ (ਅੰਮਿ੍ਤਸਰ) ਨੇ ਦੀਪ ਦਵਿੰਦਰ ਸਿੰਘ ਦਾ ਸੁਨੇਹਾ ਪੜ੍ਹਦਿਆਂ ਲੇਖਕ ਨੂੰ ਵਧਾਈ ਦਿੱਤੀ |
ਪੁਸਤਕ ਦੇ ਲੇਖਕ ਡਾ. ਮਨਜੀਤ ਸਿੰਘ ਬੱਲ ਨੇ ਕਿਹਾ ਕਿ ਮੈਡੀਕਲ ਖੇਤਰ ਨਾਲ ਸਬੰਧਤ ਰਹਿੰਦਿਆਂ ਵੀ ਉਨ੍ਹਾਂ ਅੰਦਰ ਸਾਹਿਤ ਦੀ ਚਿਣਗ ਬਰਕਰਾਰ ਰਹੀ |
ਇਸੇ ਦੌਰਾਨ ਮੱਖਣ ਲਾਲ ਗਰਗ ਨੇ ਲਾਇਬ੍ਰੇਰੀਆਂ ਦੇ ਗਠਨ ਵਾਸਤੇ ਸਾਹਿਤਿਕ ਜਥੇਬੰਦੀਆਂ ਦੇ ਰੋਲ ਦੀ ਮਹੱਤਤਾ ਦੀ ਗੱਲ ਕੀਤੀ | ਉੱਘੇ ਲੇਖਕ ਜੰਗ ਬਹਾਦਰ ਗੋਇਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸੰਜੀਦਾ ਸ਼ਖ਼ਸ ਹੀ ਚੰਗਾ ਸਾਹਿਤ ਰਚਨ ਦੇ ਸਮਰੱਥ ਹੁੰਦਾ ਹੈ |
ਸਮਾਰੋਹ 'ਚ ਕਵੀਆਂ, ਲੇਖਕਾਂ ਤੇ ਸਾਹਿਤਕਾਰਾਂ ਵਿਚ ਡਾ. ਲਾਭ ਸਿੰਘ ਖੀਵਾ, ਡਾ. ਸੁਰਿੰਦਰ ਗੋਇਲ, ਸਰਬਜੀਤ ਸਿੰਘ, ਜਯਾ ਗੋਇਲ, ਮਲਕੀਅਤ ਬਸਰਾ, ਇੰਦਰਜੀਤ ਬੱਲ, ਸਮਾਇਰਾ ਬੇਦੀ, ਅਮਰਜੀਤ ਅਰਪਨ, ਸੋਮੇਸ਼ ਗੁਪਤਾ, ਗੁਰਦਰਸ਼ਨ ਸਿੰਘ ਮਾਵੀ, ਹਰਵਿੰਦਰ ਸਿੰਘ, ਪਰਮਜੀਤ ਮਾਨ, ਸਤਨਾਮ ਸ਼ੌਕਰ, ਇਕਬਾਲ ਸਿੰਘ, ਜੁਗਲ ਕਿਸ਼ੋਰ, ਸੱਚਪ੍ਰੀਤ ਖੀਵਾ, ਸੁਭਾਸ਼ ਬਾਬੂ (ਗਾਇਕ ਬਾਬੂ ਚੰਡੀਗੜ੍ਹੀਆ), ਅਸ਼ੋਕ ਹੁਸ਼ਿਆਰਪੁਰ, ਗੁਰਸਿਮਰਨ ਸਿੰਘ, ਤੇਜਾ ਸਿੰਘ ਥੂਹਾ, ਸਰਦਾਰਾ ਸਿੰਘ ਚੀਮਾ, ਨਵਜੋਤ ਭੁੱਲਰ, ਸਤਵੀਰ, ਸਿਮਰਜੀਤ ਗਰੇਵਾਲ, ਸ਼ਾਇਰ ਭੱਟੀ, ਸੁਰਜੀਤ ਸਿੰਘ ਧੀਰ, ਸ਼ੀਨੂੰ ਵਾਲੀਆ, ਗੁਰਪ੍ਰੀਤ ਕੌਰ ਤੋਂ ਇਲਾਵਾ ਮਨਦੀਪ ਸਿੰਘ, ਪ੍ਰੀਤਮ ਸਿੰਘ, ਯੁਵਰਾਜ ਸਿੰਘ, ਸੁਰਜੀਤ ਸੁਮਨ, ਕੁਲਦੀਪ ਕਾਜਲ, ਅਸ਼ਵਨੀ ਮਲਹੋਤਰਾ ਭੀਮ, ਸਤੀਸ਼ ਮਧੋਕ, ਪ੍ਰਭਜੋਤ ਕੌਰ ਢਿੱਲੋਂ, ਰੇਖਾ ਮਿੱਤਲ, ਚਰਨਜੀਤ ਕੌਰ ਬਾਠ, ਪਰਮਜੀਤ ਪਰਮ, ਪਿ੍ੰਸੀਪਲ ਬਹਾਦਰ ਸਿੰਘ ਗੋਸਲ ਦੇ ਨਾਲ ਨਾਲ ਹਰਬੰਸ ਸੋਢੀ, ਕੁਲਵਿੰਦਰ ਸਿੰਘ ਕੰਗ, ਚਮਨ ਲਾਲ, ਏ ਐਸ ਪਾਲ, ਗੁਰਨਾਮ ਕੰਵਰ, ਊਸ਼ਾ ਕੰਵਰ, ਵਿੰਦਰ ਮਾਝੀ, ਨਿਤਿਨ ਰਾਮਪਾਲ, ਪੱਲਵੀ ਰਾਮਪਾਲ, ਕੁਲਵੰਤ ਕੌਰ ਬੱਲ, ਹਰਪਾਲ ਸਿੰਘ ਬੱਲ, ਡੀ.ਐਸ ਕਾਹਲੋਂ, ਰਮੇਸ਼ ਮੈਂਗੀ ਆਦਿ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਸਮਾਰੋਹ ਦੇ ਆਖੀਰ ਵਿਚ ਲਾਭ ਸਿੰਘ ਲੈਹਲੀ ਨੇ ਧੰਨਵਾਦੀ ਸ਼ਬਦ ਪੇਸ਼ ਕਰਦਿਆਂ ਦੋਹਾਂ ਸੰਸਥਾਵਾਂ ਅਤੇ ਲੇਖਕ ਨੂੰ ਵਧਾਈ ਦਿੱਤੀ |