ਚੰਡੀਗੜ੍ਹ 'ਚ ਮਹਿਲਾਵਾਂ ਨੇ ਤੀਜ ਤਿਉਹਾਰ ਨੂੰ ਰੀਝ ਨਾਲ ਮਨਾਇਆ
ਅਜੀਤ ਡੈਸਕ
20-07-2025
ਪੰਜਾਬ ਯੂਨੀਵਰਸਿਟੀ 'ਚ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ 'ਚ ਧਰਮਿੰਦਰ ਪਾਲ ਨੂੰ ਵਿਦਾਇਗੀ ਸੈਸ਼ਨ ਦੌਰਾਨ ਕੀਤਾ ਸਨਮਾਨਿਤ
ਚੰਡੀਗੜ੍ਹ, 19 ਜੁਲਾਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ 'ਚ ਚਾਰ ਦਹਾਕਿਆਂ ਤੋਂ ਵੱਧ ਦੀ ਸੇਵਾ ਨਿਭਾਅ ਚੁੱਕੇ ਸੀਨੀਅਰ ਅਸਿਸਟੈਂਟ ਧਰਮਿੰਦਰ ਪਾਲ ਅਕਾਊਾਟਸ ਸ਼ਾਖਾ ਨੂੰ ਵਿਦਾਇਗੀ ਸੈਸ਼ਨ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਗੁਰਦੁਆਰਾ ਕਮੇਟੀ ਦੇ ਸਕੱਤਰ ਡਾ. ਜੋਧ ਸਿੰਘ ਨੇ ਕਿਹਾ ਕਿ ਧਰਮਿੰਦਰ ਪਾਲ ਸਿੰਘ ਨਿਮਰਤਾ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਸਨ | ਜਿਨ੍ਹਾਂ ਨੇ ਪੂਰੇ ਕਰੀਅਰ ਦੌਰਾਨ ਗੁਰਦੁਆਰਾ ਸਾਹਿਬ 'ਚ ਨਿਸ਼ਕਾਮ ਸੇਵਾ ਰਾਹੀਂ ਸੰਗਤ ਦੀ ਸੇਵਾ ਕੀਤੀ | ਸਨਮਾਨ ਮਿਲਣ ਤੋਂ ਬਾਅਦ ਧਰਮਿੰਦਰ ਪਾਲ ਨੇ ਕਿਹਾ ਕਿ ਸੰਗਤ ਦੀ ਸੇਵਾ ਨੇ ਮੈਨੂੰ ਆਤਮਿਕ ਸ਼ਾਂਤੀ ਅਤੇ ਸੰਤੋਸ਼ ਦਿੱਤਾ | ਇਹ ਸਨਮਾਨ ਸੈਸ਼ਨ 'ਚ ਡਾ. ਅਵਤਾਰ ਸਿੰਘ ਪਤੰਗ, ਜਤਿੰਦਰ ਸਿੰਘ ਖਾਲਸਾ, ਪ੍ਰੋ. ਅਮਰਜੀਤ ਕੌਰ, ਜਗਤਾਰ ਸਿੰਘ (ਕੈਸ਼ੀਅਰ), ਹਰਮਿੰਦਰ ਸਿੰਘ, ਨਰਿੰਦਰ ਸਿੰਘ, ਹਰਜਿੰਦਰ ਸਿੰਘ 'ਤੇ ਸੰਗਤ ਮੌਜ਼ੂਦ ਸੀ |