10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਚੰਡੀਗੜ੍ਹ 'ਚ ਲੱਗੇ ਖ਼ੂਨਦਾਨ ਕੈਂਪ 'ਚ ਖ਼ੂਨਦਾਨੀ ਉਤਸ਼ਾਹ ਨਾਲ ਪੁੱਜੇ <br/>

ਚੰਡੀਗੜ੍ਹ ਸੈਕਟਰ 26 ਵਿਖੇ ਲਗਾਏ ਗਏ ਖ਼ੂਨਦਾਨ ਕੈਂਪ 'ਚ ਖ਼ੂਨਦਾਨ ਕਰਦੇ ਹੋਏ ਖ਼ੂਨਦਾਨੀ | ਅਜੀਤ ਤਸਵੀਰ <br/> 20-07-2025
ਚੰਡੀਗੜ੍ਹ 19 ਜੁਲਾਈ (ਅਜਾਇਬ ਸਿੰਘ ਔਜਲਾ)-ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਦੇ ਅਧੀਨ ਕੰਮ ਕਰਨ ਵਾਲੇ ਨੈਸ਼ਨਲ ਅਕੈਡਮੀ ਆਫ਼ ਕਸਟਮਜ਼, ਇਨਡਾਇਰੈਕਟ ਟੈਕਸਿਜ਼ ਐਂਡ ਨਾਰਕੋਟਿਕਸ ਦੇ ਖੇਤਰੀ ਸਿਖਲਾਈ ਸੰਸਥਾਨ, ਵਲੋਂ ਸੈਕਟਰ 26 ਚੰਡੀਗੜ੍ਹ ਦੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ 'ਚ ਸਵੈ-ਇੱਛਕ ਉਤਸ਼ਾਹ ਨਾਲ ਪੁੱਜੇ | ਇਹ ਖ਼ੂਨਦਾਨ ਕੈਂਪ ਵਿਸ਼ਵਾਸ ਫਾਊਾਡੇਸ਼ਨ, ਇੰਡੀਅਨ ਰੈੱਡ ਕਰਾਸ ਸੁਸਾਇਟੀ ਯੂ.ਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਲਗਾਇਆ ਗਿਆ | ਇਹ ਕੈਂਪ ਜੀ.ਐਸ.ਟੀ ਇੰਸਪੈਕਟਰਾਂ ਦੇ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਸਮਾਜ ਸੇਵਾ ਗਤੀਵਿਧੀਆਂ ਦੀ ਲੜੀ ਦੇ ਮੱਦੇ ਨਜ਼ਰ ਲਗਾਇਆ ਗਿਆ | ਵਿਸ਼ਵਾਸ ਫਾਊਾਡੇਸ਼ਨ ਨੇ ਸਾਰੇ ਖੂਨਦਾਨੀਆਂ ਲਈ ਮਾਣ-ਸਨਮਾਣ ਦਾ ਵਿਸ਼ੇਸ਼ ਪ੍ਰਬੰਧ ਕੀਤਾ | ਰੈੱਡ ਕਰਾਸ ਯੂ.ਟੀ ਚੰਡੀਗੜ੍ਹ ਦੀ ਨੋਡਲ ਅਫਸਰ ਪੂਨਮ ਮਲਿਕ ਨੇ ਸਾਰੇ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ | ਪ੍ਰਬੰਧਕਾਂ ਨੇ ਇਸ ਉੱਤਮ ਕਾਰਜ ਲਈ ਵਿਸ਼ਵਾਸ ਫਾਊਾਡੇਸ਼ਨ ਅਤੇ ਰੈੱਡ ਕਰਾਸ ਸੋਸਾਇਟੀ ਯੂ.ਟੀ ਚੰਡੀਗੜ੍ਹ ਦਾ ਧੰਨਵਾਦ ਕੀਤਾ | ਡਾ. ਰਵਨੀਤ ਕੌਰ ਦੁਆਰਾ ਨਿਯੁਕਤ ਬਲੱਡ ਬੈਂਕ ਜੀ.ਐਮ.ਸੀ.ਐਚ, ਸੈਕਟਰ 32 ਚੰਡੀਗੜ੍ਹ ਦੀ ਟੀਮ ਨੇ ਕੈਂਪ 'ਚ 40 ਯੂਨਿਟ ਖੂਨ ਇਕੱਠਾ ਕੀਤਾ | ਵਿਸ਼ਵਾਸ ਫਾਊਾਡੇਸ਼ਨ ਤੋਂ ਸੱਤਿਆ ਭੂਸ਼ਣ ਖੁਰਾਨਾ, ਵਰਿੰਦਰ ਕੁਮਾਰ, ਮਧੂ ਖੰਨਾ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਯੂ.ਟੀ ਚੰਡੀਗੜ੍ਹ ਦੇ ਸਟਾਫ ਵੀ ਇਸ ਮੌਕੇ ਮੌਜੂਦ ਸਨ |

ਪਿਛਲੀ ਖ਼ਬਰ ਚੰਡੀਗੜ੍ਹ ਦੀ ਸ਼ਾਖਾ (ਆਈ.ਸੀ.ਏ.ਆਈ) ਨੇ ਆਡਿਟ ਗੁਣਵੱਤਾ ਨੂੰ ਵਧਾਉਣ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਪੀ.ਜੀ.ਆਈ ਦੇ ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ 316ਵਾਂ ਖ਼ੂਨਦਾਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।