ਖਰੜ, 19 ਜੁਲਾਈ (ਜੰਡਪੁਰੀ)-ਖੱਤਰੀ ਸਭਾ ਖਰੜ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਮਬਾਗ਼ ਕਮੇਟੀ ਨੂੰ ਮੋਰਚਰੀ ਫਰਿੱਜ ਭੇਟ ਕੀਤਾ ਗਿਆ ਕਿਉਂਕਿ ਇਸ ਫਰਿੱਜ਼ ਦੀ ਰਾਮਬਾਗ਼ ਕਮੇਟੀ ਨੂੰ ਬਹੁਤ ਜ਼ਿਆਦਾ ਲੋੜ ਸੀ | ਇਸ ਮੌਕੇ ਐਸ. ਡੀ. ਐਮ. ਖਰੜ ਦਿਵਿਆ ਪੀ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਖੱਤਰੀ ਸਭਾ ਤੇ ਇਸ ਕਾਰਜ ਦੀ ਸ਼ਲਾਘਾ ਕੀਤੀ | ਇਸ ਮੌਕੇ ਖੱਤਰੀ ਸਭਾ ਵਲੋਂ ਪ੍ਰਧਾਨ ਵਿਨੋਦ ਕਪੂਰ, ਜਨਰਲ ਸਕੱਤਰ ਵਿਕਾਸ ਚੱਢਾ, ਉਪ ਪ੍ਰਧਾਨ ਰਨਵਿੰਦ ਖੰਨਾ, ਖੱਤਰੀ ਸਭਾ ਦੀ ਗਵਰਨਿੰਗ ਬਾਡੀ ਦੇ ਮੈਂਬਰ ਲਖਵਿੰਦਰ ਕੌਰ ਗਰਚਾ, ਰਜਿੰਦਰ ਜੈਨ (ਦੀਵਾਨ ਜੀ), ਰਾਮਬਾਗ਼ ਕਮੇਟੀ ਮੈਂਬਰ, ਮੌਜੂਦਾ ਕੌਂਸਲਰਾਂ, ਸਾਬਕਾ ਕੌਂਸਲਰ, ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ, ਸਮਾਜ ਸੇਵੀ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ | ਅੰਤ 'ਚ ਖੱਤਰੀ ਸਭਾ ਵਲੋਂ ਐਸ. ਡੀ. ਐਮ. ਮੈਡਮ ਦਿਵਿਆ ਪੀ ਤੇ ਹੋਰਨਾਂ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ |