ਖਰੜ, 19 ਜੁਲਾਈ (ਮਾਨ)-ਬਾਲ ਕਲੱਬ ਖਰੜ ਦੇ 17 ਕਾਂਵੜ ਯਾਤਰੀਆਂ ਦੇ ਜਥੇ ਨੂੰ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਤੋਂ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਅਤੇ ਨਗਰ ਕੌਂਸਲ ਖਰੜ ਦੇ ਪ੍ਰਧਾਨ ਅੰਜੂ ਚੰਦਰ ਵਲੋਂ ਜਲ ਲੈਣ ਲਈ ਹਰਿਦੁਆਰ ਵਾਸਤੇ ਰਵਾਨਾ ਕੀਤਾ ਗਿਆ | ਇਹ ਜਥਾ 23 ਜੁਲਾਈ ਨੂੰ ਖਰੜ ਵਿਖੇ ਵਾਪਸ ਪਰਤੇਗਾ ਅਤੇ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਸਥਿਤ ਸ਼ਿਵ ਮੰਦਰ ਵਿਖੇ ਜਲ ਅਭਿਸ਼ੇਕ ਕਰੇਗਾ | ਇਸ ਮੌਕੇ ਪਰਮਿੰਦਰ ਸਿੰਘ ਸੇਠੀ, ਦਰਸ਼ਨ ਸਿੰਘ ਭਾਮਾ, ਅਮਰੀਕ ਸਿੰਘ ਹੈਪੀ, ਤੁਸ਼ਾਰ, ਰੋਹਨ, ਗੋਲਡੀ, ਕਿ੍ਸ਼ ਤੇ ਹਰਪ੍ਰੀਤ ਸਮੇਤ ਮੰਦਰ ਪ੍ਰਬੰਧਕ ਵੀ ਹਾਜ਼ਰ ਸਨ |