09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਆਸ਼ਮਾ ਇੰਟਰਨੈਸ਼ਨਲ ਸਕੂਲ ਦੀ ਟੀਮ ਨੂੰ ਏਡੂਫਿਊਚਰ ਐਕਸੀਲੈਂਸ ਸਿੱਖਿਆ ਸਨਮਾਨ ਮਿਲਿਆ <br/>

ਮੁਹਾਲੀ ਦੇ ਸੈਕਟਰ-70 ਸਥਿਤ ਆਸ਼ਮਾ ਇੰਟਰਨੈਸ਼ਨਲ ਸਕੂਲ ਦੀ ਪਿ੍ੰਸੀਪਲ ਸੂਚੀ ਗਰੋਵਰ ਨੂੰ ਐਮਿਟੀ ਯੂਨੀਵਰਸਿਟੀ ਮੁਹਾਲੀ 'ਚ ਏਡੂਫਿਊਚਰ ਐਕਸੀਲੈਂਸ ਸਿੱਖਿਆ ਸਨਮਾਨ ਦਿੰਦੇ ਹੋਏ ਪ੍ਰਬੰਧਕ | ਤਸਵੀਰ : ਵਰਿੰਦਰਜੀਤ ਸਿੰਘ <br/> 20-07-2025
ਐੱਸ. ਏ. ਐੱਸ. ਨਗਰ, 19 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-70 ਸਥਿਤ ਆਸ਼ਮਾ ਇੰਟਰਨੈਸ਼ਨਲ ਸਕੂਲ ਦੀ ਪਿ੍ੰ. ਸੂਚੀ ਗਰੋਵਰ, ਕੋਆਰਡੀਨੇਟਰ ਮੀਨੰੂ ਸਦੇਰਾ ਅਤੇ ਮੋਹਿਨੀ ਨੂੰ ਏਡੂਫਿਊਚਰ ਐਕਸੀਲੈਂਸ ਸਿੱਖਿਆ ਸਨਮਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਸੰਬੰਧ 'ਚ ਐਮਿਟੀ ਯੂਨੀਵਰਸਿਟੀ ਵਿਖੇ ਕਰਵਾਏ ਗਏ ਇਕ ਸਨਮਾਨ ਸਮਾਰੋਹ 'ਚ ਇਹ ਪੁਰਸਕਾਰ ਉਨ੍ਹਾਂ ਵਲੋਂ ਵਿੱਦਿਆ ਦੇ ਖੇਤਰ 'ਚ ਕੀਤੇ ਗਏ ਬਿਹਤਰੀਨ ਯੋਗਦਾਨ ਲਈ ਦਿੱਤਾ ਗਿਆ | ਇਸ ਦੌਰਾਨ ਪਿ੍ੰ. ਸੂਚੀ ਗਰੋਵਰ ਅਤੇ ਉਨ੍ਹਾਂ ਦੀ ਟੀਮ ਨੂੰ ਸਿੱਖਿਆ ਦੇ ਖੇਤਰ 'ਚ ਨਵੀਨਤਮ ਪਾਠਕ੍ਰਮ ਦੇ ਤਰੀਕਿਆਂ ਦੀ ਅਮਲਦਾਰੀ, ਸਕਾਰਾਤਮਿਕ ਪੜ੍ਹਾਉਣ ਲਈ ਬਿਹਤਰੀਨ ਵਾਤਾਵਰਨ ਦੀ ਰਚਨਾ ਅਤੇ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਵੱਲ ਲਗਨ ਨੂੰ ਸਰਾਹਿਆ ਗਿਆ | ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਜੇ. ਐੱਸ. ਕੇਸਰ. ਨੇ ਇਸ ਮੌਕੇ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਸਨਮਾਨ ਸਾਡੇ ਅਧਿਆਪਕਾਂ ਦੀ ਉੱਚ ਮਿਆਰੀ ਵਿਦਿਆ ਪ੍ਰਤੀ ਵਚਨਬੱਧਤਾ ਦਾ ਪ੍ਰਤੀਬਿੰਬ ਹੈ | ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਸਿਰਫ਼ ਵਿਅਕਤੀਗਤ ਸਫ਼ਲਤਾ ਨਹੀਂ, ਸਗੋਂ ਸਕੂਲ ਦੀ ਗੁਣਵੱਤਾ ਯਾਤਰਾ ਦੀ ਬਿਹਤਰੀਨ ਉਪਰਾਲੇ ਲਈ ਇਕ ਉਪਲੱਬਧੀ ਵੀ ਹੈ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਪੋਸਟ ਗ੍ਰੈਜੂਏਟ ਕਾਲਜ -11 ਨੇ ਇਨਵਾਇਰਨਮੈਂਟ ਸੁਸਾਇਟੀਜ਼ ਅਤੇ ਈਕੋ ਕਲੱਬਾਂ 'ਚੋਂ ਸਰਬੋਤਮ ਪੁਰਸਕਾਰ ਲਈ ਕੀਤਾ ਸਨਮਾਨਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।