08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮੁਬਾਰਕਪੁਰ-ਪੰਡਵਾਲਾ ਚੌਕ 'ਤੇ ਟੋਇਆਂ 'ਚ ਗੁਆਚੀ ਸੜਕ <br/>

ਅਜੀਤ ਡੈਸਕ 20-07-2025
ਡੇਰਾਬੱਸੀ, 19 ਜੁਲਾਈ (ਗੁਰਮੀਤ ਸਿੰਘ)-ਉਂਝ ਤਾਂ ਸੜਕਾਂ ਰਾਹਗੀਰਾਂ ਦਾ ਸਫ਼ਰ ਆਸਾਨ ਬਣਾਉਂਦੀਆਂ ਹਨ, ਲੇਕਿਨ ਬਹੁਤ ਜ਼ਿਆਦਾ ਖਸਤਾ ਹਾਲ ਮੁਬਾਰਕਪੁਰ ਸੜਕ ਰਾਹਗੀਰਾਂ ਦੇ ਸਫ਼ਰ ਨੂੰ ਮੁਸ਼ਕਿਲ ਬਣਾ ਦਿੰਦੀ ਹੈ | ਇਸ ਸੜਕ 'ਤੇ ਓਵਰਲੋਡ ਟਿੱਪਰਾਂ ਦੀ ਆਵਾਜਾਈ ਰਹਿਣ ਕਾਰਨ ਕਈ ਥਾਵਾਂ 'ਤੇ ਵੱਡੇ-ਵੱਡੇ ਟੋਏ ਬਣ ਗਏ ਹਨ | ਬਾਰਿਸ਼ ਪੈਣ 'ਤੇ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਰਕੇ ਪੰਡਵਾਲਾ ਚੌਕ ਛੱਪੜ ਵਰਗਾ ਨਜ਼ਰ ਆਉਂਦਾ ਹੈ | ਹਾਲਾਤ ਇੰਨੀ ਖ਼ਰਾਬ ਹੋ ਜਾਂਦੇ ਹਨ ਕਿ ਵਾਹਨ ਚਾਲਕਾਂ ਨੂੰ ਮੁੱਖ ਰਸਤਾ ਹੀ ਦਿਖਾਈ ਨਹੀਂ ਦਿੰਦਾ | ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਕਈ ਮਹੀਨਿਆਂ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ, ਪਰ ਇਸ ਦੇ ਬਾਵਜੂਦ ਸੜਕ ਨੂੰ ਠੀਕ ਕਰਨ ਵੱਲ ਕਿਸੇ ਵੀ ਅਧਿਕਾਰੀ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਖੇਤਰ ਦੀਆਂ ਜਥੇਬੰਦੀਆਂ ਤੇ ਲੋਕਾਂ ਦੀ ਮੰਗ ਹੈ ਕਿ ਮੁਬਾਰਕਪੁਰ ਸੜਕ ਦੀ ਹਾਲਤ ਤੁਰੰਤ ਸੁਧਾਰੀ ਜਾਵੇ ਖਾਸ ਤੌਰ 'ਤੇ ਪੰਡਵਾਲਾ ਚੌਕ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ, ਨਹੀਂ ਤਾਂ ਕਿਸੇ ਵੱਡੇ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤਹਿਤ 1.5 ਕਿਲੋ ਹੈਰੋਇਨ ਸਮੇਤ 86 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਆਬਾਦੀ ਦੇ ਮੁਤਾਬਕ ਸ਼ਹਿਰ 'ਚ ਪੁਲਿਸ ਨਫ਼ਰੀ ਦੀ ਵੱਡੀ ਘਾਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।