08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਆਬਾਦੀ ਦੇ ਮੁਤਾਬਕ ਸ਼ਹਿਰ 'ਚ ਪੁਲਿਸ ਨਫ਼ਰੀ ਦੀ ਵੱਡੀ ਘਾਟ <br/>

ਅਜੀਤ ਡੈਸਕ 20-07-2025
ਜ਼ੀਰਕਪੁਰ, 19 ਜੁਲਾਈ (ਮਨਿੰਦਰ ਸਿੰਘ)-ਚੰਡੀਗੜ੍ਹ ਦੀਆਂ ਬਰੂਹਾਂ 'ਤੇ ਵਸਿਆ ਜ਼ੀਰਕਪੁਰ ਸ਼ਹਿਰ ਟ੍ਰਾਈਸਿਟੀ 'ਚ ਕੰਮ ਕਰਦੇ ਲੋਕਾਂ ਲਈ ਵਧੀਆ ਤੇ ਸਸਤਾ ਰਹਿਣ ਬਸੇਰਾ ਬਣਿਆ ਹੋਇਆ ਹੈ | ਇਸੇ ਕਾਰਨ ਪਿਛਲੇ ਕੁਝ ਸਾਲਾਂ ਦੌਰਾਨ ਜ਼ੀਰਕਪੁਰ ਸ਼ਹਿਰ ਦੀ ਆਬਾਦੀ 'ਚ ਬੇਹਿਸਾਬ ਵਾਧਾ ਹੋਇਆ ਹੈ | ਮੌਜੂਦਾ ਸਮੇਂ 'ਚ ਸ਼ਹਿਰ ਦੀ ਆਬਾਦੀ 6 ਲੱਖ ਦੇ ਕਰੀਬ ਹੋ ਚੁੱਕੀ ਹੈ | ਆਬਾਦੀ ਵਧਣ ਦੇ ਨਾਲ-ਨਾਲ ਸ਼ਹਿਰ 'ਚ ਜ਼ੁਰਮ ਦਾ ਗ੍ਰਾਫ਼ ਵੀ ਵਧਿਆ ਹੈ | ਇੱਥੇ ਇਹ ਦੱਸਣਯੋਗ ਹੈ ਕਿ ਸ਼ਹਿਰ ਦੀ ਆਬਾਦੀ ਦੇ ਮੁਤਾਬਿਕ ਥਾਣਿਆਂ 'ਚ ਮੁਲਾਜ਼ਮਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੈ | ਹੁਣ ਜੇਕਰ ਗੱਲ ਕਰੀਏ ਤਾਂ ਪੂਰੇ ਜ਼ੀਰਕਪੁਰ ਸ਼ਹਿਰ 'ਚ ਇਕ ਡੀ. ਐਸ. ਪੀ. ਦਫ਼ਤਰ, ਦੋ ਥਾਣੇ ਤੇ ਇਕ ਚੌਕੀ ਹੈ | ਜ਼ੀਰਕਪੁਰ ਤੇ ਢਕੌਲੀ 'ਚ ਥਾਣਾ ਅਤੇ ਬਲਟਾਣਾ 'ਚ ਇਕ ਚੌਕੀ ਹੈ | ਇਨ੍ਹਾਂ ਸਾਰੀਆਂ ਥਾਵਾਂ 'ਤੇ 100 ਤੋਂ ਵੀ ਘੱਟ ਪੁਲਿਸ ਮੁਲਾਜ਼ਮ ਹਨ | ਲੋਕਾਂ ਦਾ ਕਹਿਣਾ ਹੈ ਕਿ ਆਬਾਦੀ ਦੇ ਮੁਤਾਬਿਕ ਸ਼ਹਿਰ 'ਚ ਘੱਟੋ-ਘੱਟ 500 ਪੁਲਿਸ ਮੁਲਾਜ਼ਮਾਂ ਦੀ ਲੋੜ ਹੈ | ਪੁਲਿਸ ਮੁਲਾਜ਼ਮਾਂ ਦੀ ਘਾਟ ਦੇ ਕਾਰਨ ਸ਼ਹਿਰ 'ਚ ਜ਼ੁਰਮ ਦਾ ਗ੍ਰਾਫ਼ ਵਧਦਾ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ਦੇ ਥਾਣਿਆਂ 'ਚ ਪੁਲਿਸ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਆਮ ਲੋਕ ਸੁਰੱਖਿਅਤ ਮਹਿਸੂਸ ਕਰਨ | ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਥਾਨਕ ਪੁਲਿਸ ਕੋਲ ਗਸ਼ਤ ਲਈ ਸਿਰਫ਼ ਪੰਜ ਪੀ. ਸੀ. ਆਰ. ਗੱਡੀਆਂ ਹਨ, ਜੋ ਸਿਰਫ਼ ਰਾਤ ਨੂੰ ਹੀ ਗਸ਼ਤ ਕਰਦੀਆਂ ਹਨ | ਦੂਜੇ ਪਾਸੇ ਥਾਣਿਆਂ 'ਚ ਪੁਲਿਸ ਮੁਲਾਜ਼ਮਾਂ ਦੀ ਘਾਟ ਕੰਮ ਕਰਦੇ ਮੁਲਾਜ਼ਮਾਂ 'ਤੇ ਬੋਝ ਬਣੀ ਹੋਈ ਹੈ | ਕੰਮ ਦੇ ਬੋਝ ਕਾਰਨ ਪੁਲਿਸ ਮੁਲਾਜ਼ਮ ਮਾਨਸਿਕ ਤਣਾਅ 'ਚ ਵੀ ਰਹਿੰਦੇ ਹਨ, ਪਰ ਫ਼ਿਰ ਵੀ ਉਹ ਕਿਸੇ ਤਰ੍ਹਾਂ ਮੈਨੇਜ ਕਰ ਰਹੇ ਹਨ |

ਪਿਛਲੀ ਖ਼ਬਰ ਮੁਬਾਰਕਪੁਰ-ਪੰਡਵਾਲਾ ਚੌਕ 'ਤੇ ਟੋਇਆਂ 'ਚ ਗੁਆਚੀ ਸੜਕ <br/> ਅਗਲੀ ਖ਼ਬਰ ਪੰਚਾਇਤ ਤੇ ਪ੍ਰਬੰਧਕਾਂ ਵਲੋਂ ਪਿੰਡ ਭੌਰਲਾ ਦੇ ਕਬੱਡੀ ਟੂਰਨਾਮੈਂਟ ਦੇ ਸਟਿੱਕਰ ਜਾਰੀ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।