29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਵਿਦਿਆਰਥੀ ਸੰਗਠਨ ਐਸ.ਓ.ਪੀ.ਯੂ ਵਲੋਂ ਡੀਨ ਵਿਦਿਆਰਥੀ ਭਲਾਈ ਨੂੰ ਸਾਲਾਨਾ ਪੁਸਤਕ ਮੇਲਾ ਮੁੜ ਸ਼ੁਰੂ ਕਰਵਾਉਣ ਦੀ ਮੰਗ <br/>

ਅਜੀਤ ਡੈਸਕ 19-07-2025
ਚੰਡੀਗੜ੍ਹ, 18 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਐਸ.ਓ.ਪੀ.ਯੂ ਨੇ ਅੱਜ ਡੀਨ ਵਿਦਿਆਰਥੀ ਭਲਾਈ ਨੂੰ ਇਕ ਵਿਸਤਿ੍ਤ ਮੰਗ ਪੱਤਰ ਸੌਂਪਿਆ ਗਿਆ | ਜਿਸ ਵਿਚ ਸਾਲਾਨਾ ਪੁਸਤਕ ਮੇਲਾ ਮੁੜ ਸ਼ੁਰੂ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਗਈ | ਜੋ ਕਿ ਪਿਛਲੇ ਪੰਜ ਸਾਲਾਂ ਤੋਂ ਨਹੀਂ ਕਰਵਾਇਆ ਜਾ ਰਿਹਾ ਹੈ | ਇਸ ਮਹੱਤਵਪੂਰਨ ਅਕਾਦਮਿਕ ਸਮਾਗਮ ਦੇ ਬੰਦ ਹੋਣ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਐਸ.ਓ.ਪੀ.ਯੂ ਦੇ ਆਗੂਆ ਨੇ ਯੂਨੀਵਰਸਿਟੀ ਜੀਵਨ ਦੇ ਬੌਧਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ਨੂੰ ਅਮੀਰ ਬਣਾਉਣ ਵਿਚ ਪੁਸਤਕ ਮੇਲਿਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ | ਵਫ਼ਦ ਨੇ ਅਕਾਦਮਿਕ ਸੰਸ਼ੋਧਨ, ਸੱਭਿਆਚਾਰਕ ਆਦਾਨ-ਪ੍ਰਦਾਨ, ਪੜ੍ਹਨ ਸੱਭਿਆਚਾਰ ਅਤੇ ਲੇਖਕਾਂ ਅਤੇ ਪ੍ਰਕਾਸ਼ਕਾਂ ਨੂੰ ਸਹਾਇਤਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਪਿਛਲਾ ਪੁਸਤਕ ਮੇਲਾ 1 ਤੋਂ 9 ਫਰਵਰੀ 2020 ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ | ਇਸ ਮੌਕੇ 'ਤੇ ਬੋਲਦਿਆਂ ਐਸ.ਓ.ਪੀ.ਯੂ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੁਸਤਕ ਮੇਲਿਆਂ ਵਰਗੇ ਵਿਦਿਅਕ ਤਿਉਹਾਰ ਨਾ ਸਿਰਫ਼ ਅਕਾਦਮਿਕ ਸਮਾਗਮ ਹਨ, ਸਗੋਂ ਵਿਦਿਆਰਥੀਆਂ ਲਈ ਪ੍ਰੇਰਨਾ ਅਤੇ ਸਸ਼ਕਤੀਕਰਨ ਦੇ ਪਲੇਟਫਾਰਮ ਵੀ ਹਨ |

ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਪ੍ਰਧਾਨ ਮੰਤਰੀ ਦੇ 'ਮਨ ਕੀ ਬਾਤ' ਪ੍ਰੋਗਰਾਮ ਸੰਬੰਧੀ ਪ੍ਰਾਂਤ ਟੋਲੀ ਅਤੇ ਅਹੁਦੇਦਾਰ... ਅਗਲੀ ਖ਼ਬਰ ਮੁਹਾਲੀ ਪੁਲਿਸ ਨੂੰ ਮਿਲੀ ਤੂੜੀ ਵਾਲੇ ਕਮਰੇ 'ਚੋਂ 135.48 ਕਿੱਲੋ ਭੁੱਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।