01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨਿਰਮੈਲ ਸਿੰਘ ਮਲਕਪੁਰ 'ਦੀ ਮੰਡੀ ਸਹਿਕਾਰੀ ਸਭਾ' ਦੇ ਚੇਅਰਮੈਨ ਨਿਯੁਕਤ <br/>

'ਦੀ ਲਾਲੜੂ ਮੰਡੀਕਰਨ ਸਹਿਕਾਰੀ ਸਭਾ' ਦੀ ਨਵੀਂ ਚੁਣੀ ਗਈ ਕਮੇਟੀ ਨਾਲ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ | ਤਸਵੀਰ : ਰਾਜਬੀਰ ਸਿੰਘ <br/> 18-07-2025
ਲਾਲੜੂ, 17 ਜੁਲਾਈ (ਰਾਜਬੀਰ ਸਿੰਘ)-'ਦੀ ਲਾਲੜੂ ਮੰਡੀਕਰਨ ਸਹਿਕਾਰੀ ਸਭਾ' ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ 'ਚ ਨਿਰਮੈਲ ਸਿੰਘ ਮਲਕਪੁਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ, ਜਦਕਿ ਬਲਬੀਰ ਸਿੰਘ ਜੌਲਾ ਨੂੰ ਵਾਈਸ ਚੇਅਰਮੈਨ ਅਤੇ ਗੁਰਮੀਤ ਕੌਰ ਟਿਵਾਣਾ, ਸੁਰਜੀਤ ਸਿੰਘ ਟਰੜਕ, ਪਾਲਾ ਸਿੰਘ ਆਲਮਗੀਰ ਤੇ ਬਲਬੀਰ ਸਿੰਘ ਹਮਾਂਯੂਪੁਰ ਨੂੰ ਸਰਬਸੰਮਤੀ ਨਾਲ ਬੋਰਡ ਆਫ ਡਾਇਰੈਕਟਰਜ਼ ਐਲਾਨਿਆ ਗਿਆ | ਚੋਣ ਉਪਰੰਤ ਨਿਰਮੈਲ ਸਿੰਘ ਮਲਕਪੁਰ ਸਮੇਤ ਸਾਰੇ ਚੁਣੇ ਗਏ ਅਹੁਦੇਦਾਰਾਂ ਵਲੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਨਿਰਮੈਲ ਸਿੰਘ ਮਲਕਪੁਰ ਨੇ ਕਿਹਾ ਕਿ ਉਹ ਸਾਰੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਸਭਾ ਦੀ ਉੱਨਤੀ ਅਤੇ ਵਿਸਥਾਰ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਇਲਾਕੇ ਦੇ ਵੱਧ ਤੋਂ ਵੱਧ ਕਿਸਾਨਾਂ ਨੂੰ ਸਭਾ ਨਾਲ ਜੋੜਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ, ਮੰਡੀਕਰਨ ਸਭਾ ਲਾਲੜੂ ਦੇ ਮੈਨੇਜਰ ਗੁਰਜਿੰਦਰ ਸਿੰਘ ਤੇ ਸਰਪੰਚ ਅਮਨਜੀਤ ਸਿੰਘ ਮਲਕਪੁਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮਿਲਾਵਟਖੋਰੀ 'ਆਪ' ਸਰਕਾਰ ਦੇ ਮੱਥੇ 'ਤੇ ਕਲੰਕ : ਕੰਗ <br/> ਅਗਲੀ ਖ਼ਬਰ ਮੁਹਾਲੀ ਸ਼ਹਿਰ ਨੂੰ 'ਸਵੱਛ ਸਰਵੇਖਣ ਰੈਂਕਿੰਗ' 'ਚ ਪਹਿਲੇ 100 ਸਥਾਨਾਂ 'ਚ ਵੀ ਜਗ੍ਹਾ ਨਾ ਮਿਲਣਾ ਬਹੁਤ ਮੰਦਭਾਗਾ : ਸੰਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।