01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੁਹਾਲੀ ਸ਼ਹਿਰ ਨੂੰ 'ਸਵੱਛ ਸਰਵੇਖਣ ਰੈਂਕਿੰਗ' 'ਚ ਪਹਿਲੇ 100 ਸਥਾਨਾਂ 'ਚ ਵੀ ਜਗ੍ਹਾ ਨਾ ਮਿਲਣਾ ਬਹੁਤ ਮੰਦਭਾਗਾ : ਸੰਜੀਵ ਵਸ਼ਿਸ਼ਟ

ਅਜੀਤ ਡੈਸਕ 18-07-2025
ਐੱਸ. ਏ. ਐੱਸ. ਨਗਰ, 17 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਵਰਗੇ ਹਾਈਟੈੱਕ ਸ਼ਹਿਰ ਨੂੰ 'ਸਵੱਛ ਸਰਵੇਖਣ ਰੈਂਕਿੰਗ' ਵਿਚ ਪਹਿਲੇ 100 ਸਥਾਨਾਂ ਵਿਚ ਵੀ ਜਗ੍ਹਾ ਨਾ ਮਿਲਣਾ ਬਹੁਤ ਹੀ ਮੰਦਭਾਗਾ ਹੈ | ਇਹ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਮੁਹਾਲੀ 'ਚ ਸਫ਼ਾਈ ਵਿਵਸਥਾ ਦੀ ਮੌਜੂਦਾ ਹਾਲਤ ਲਈ ਨਗਰ ਨਿਗਮ ਦੇ ਕਾਂਗਰਸੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਜ਼ਿੰਮੇਵਾਰ ਹਨ ਕਿਉਂਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਪ੍ਰਬੰਧਨ ਕਰਨਾ ਪੂਰੀ ਤਰ੍ਹਾਂ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਮੇਅਰ ਨੇ ਕਦੇ ਵੀ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਦੇ ਨਤੀਜੇ ਵਜੋਂ ਅੱਜ ਮੁਹਾਲੀ ਨਗਰ ਨਿਗਮ ਅਤੇ ਸ਼ਹਿਰ ਦੇ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਮੁਹਾਲੀ ਤੋਂ ਤਿੰਨ ਵਾਰ ਵਿਧਾਇਕ ਰਹੇ ਬਲਬੀਰ ਸਿੰਘ ਸਿੱਧੂ, ਜੋ ਕਿ ਦੂਜੀਆਂ ਰਾਜਨੀਤਿਕ ਪਾਰਟੀਆਂ 'ਤੇ ਨਿਸ਼ਾਨਾ ਸਾਧਣ 'ਚ ਰੁੱਝੇ ਹੋਏ ਹਨ, ਨੇ ਵੀ ਕਦੇ ਮੁਹਾਲੀ ਸ਼ਹਿਰ ਵੱਲ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਮੇਅਰ ਜੀਤੀ ਸਿੱਧੂ ਨਗਰ ਨਿਗਮ ਦਾ ਪ੍ਰਬੰਧ ਚਲਾਉਣ 'ਚ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੇ ਹਨ, ਲਿਹਾਜ਼ਾ ਉਸ ਨੂੰ ਖ਼ੁਦ ਹੀ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ |
ਪਿਛਲੀ ਖ਼ਬਰ ਨਿਰਮੈਲ ਸਿੰਘ ਮਲਕਪੁਰ 'ਦੀ ਮੰਡੀ ਸਹਿਕਾਰੀ ਸਭਾ' ਦੇ ਚੇਅਰਮੈਨ ਨਿਯੁਕਤ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਵਾਲੀ ਧਮਕੀ ਦੀ ਸਾਜਿਸ਼ ਦੀ ਜਾਂਚ ਕਰ ਕੇ ਉਸ ਦਾ ਪਰਦਾਫ਼ਾਸ਼ ਕੀਤਾ ਜਾਵੇ: ਚੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।