ਡੇਰਾਬੱਸੀ ਵਿਖੇ ਸ਼ਾਨਦਾਰ ਐਂਟਰੀ ਗੇਟ ਦੇ ਨਿਰਮਾਣ ਕਾਰਜਾਂ ਦਾ ਵਿਧਾਇਕ ਰੰਧਾਵਾ ਨੇ ਰੱਖਿਆ ਨੀਂਹ ਪੱਥਰ <br/>
ਡੇਰਾਬੱਸੀ ਸਥਿਤ ਸ੍ਰੀ ਰਾਮ ਤਲਾਈ ਵਿਖੇ ਐਂਟਰੀ ਗੇਟ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ | ਤਸਵੀਰ : ਗੁਰਮੀਤ ਸਿੰਘ
<br/>
17-07-2025
ਗੇਟ ਦਾ ਉਦਘਾਟਨ ਮੇਰੇ ਨਹੀਂ, ਬਜ਼ੁਰਗ ਮਾਂ ਦੇ ਹੱਥੋਂ ਹੋਵੇਗਾ : ਵਿਧਾਇਕ ਰੰਧਾਵਾ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਭਾਸ਼ਣ ਦੌਰਾਨ ਸਪੱਸ਼ਟ ਕੀਤਾ ਕਿ ਇਸ ਗੇਟ ਦਾ ਉਦਘਾਟਨ ਉਹ ਇਲਾਕੇ ਦੀ ਸਭ ਤੋਂ ਬਜ਼ੁਰਗ ਮਾਤਾ ਦੇ ਹੱਥੋਂ ਕਰਵਾਉਣਗੇ, ਜਦਕਿ ਉਹ ਖ਼ੁਦ ਮੌਕੇ 'ਤੇ ਹਾਜ਼ਰ ਰਹਿਣਗੇ | ਉਨ੍ਹਾਂ ਕਿਹਾ ਕਿ ਇਹ ਗੇਟ ਲੋਕਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ ਨਾ ਕਿ ਕਿਸੇ ਵਿਅਕਤੀ ਦੀ ਸ਼ਾਨ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਜਿਵੇਂ ਕੁਰੂਕਸ਼ੇਤਰ ਦੇ ਐਂਟਰੀ ਗੇਟ ਨੇ ਆਪਣੀ ਪਛਾਣ ਬਣਾਈ ਹੈ, ਉਸੇ ਤਰ੍ਹਾਂ ਇਹ ਗੇਟ ਵੀ ਆਪਣੀ ਨਿਵੇਕਲੀ ਪਛਾਣ ਲਈ ਜਾਣਿਆ ਜਾਵੇਗਾ |