17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਚੰਡੀਗੜ੍ਹ ਪੁਲਿਸ ਨੇ ਚਲਾਇਆ ਕਾਸੋ ਆਪੇ੍ਰਸ਼ਨ <br/>

ਅਜੀਤ ਡੈਸਕ 16-07-2025
ਚੰਡੀਗੜ੍ਹ, 15 ਜੁਲਾਈ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਭਾਰਤ ਦੇਸ਼ ਦੇ ਆਗਾਮੀ 78ਵੇਂ ਆਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਮੱਦੇਨਜ਼ਰ ਰੱਖਦਿਆਂ ਮੌਲੀ ਜਾਗਰਾਂ ਵਿਖੇ ਵਿਸ਼ੇਸ਼ ਕਾਸੋ (ਕਾਰਡਨ ਐਂਡ ਸਰਚ ਆਪੇ੍ਰਸ਼ਨ) ਅਭਿਆਨ ਦਾ ਆਗਾਜ਼ ਕੀਤਾ ਹੈ | ਇਸ ਮੁਹਿੰਮ ਦਾ ਉਦੇਸ਼ ਕਾਨੂੰਨ ਵਿਵਸਥਾ ਬਣਾਈ ਰੱਖਣਾ, ਜਨਤਕ ਸ਼ਾਂਤੀ ਨੂੰ ਯਕੀਨੀ ਬਣਾਉਣਾ ਅਤੇ ਅਪਰਾਧਿਕ ਗਤੀਵਿਧੀਆਂ ਜਿਵੇਂ ਕਿ ਲੁੱਟ-ਖੋਹ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਨੂੰ ਰੋਕਣਾ ਹੈ | ਇਹ ਮੁਹਿੰਮ ਸ਼ੱਕੀ ਵਿਅਕਤੀਆਂ, ਜਾਣੇ-ਪਛਾਣੇ ਬੁਰੇ ਕਿਰਦਾਰਾਂ, ਹਿਸਟਰੀ-ਸ਼ੀਟਰਾਂ, ਹਾਲ ਹੀ 'ਚ ਰਿਹਾਅ ਹੋਏ ਦੋਸ਼ੀਆਂ ਅਤੇ ਐਨ. ਡੀ. ਪੀ. ਐੱਸ. ਮਾਮਲਿਆਂ 'ਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ 'ਤੇ ਕੇਂਦਿ੍ਤ ਸੀ | ਇਸ ਕਾਰਵਾਈ ਲਈ ਸਬ-ਡਿਵੀਜ਼ਨ ਉੱਤਰ-ਪੂਰਬ ਅਤੇ ਚੰਡੀਗੜ੍ਹ ਪੁਲਿਸ ਦੀਆਂ ਹੋਰ ਇਕਾਈਆਂ ਦੇ ਕੁੱਲ 92 ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ | ਇਸ ਮੌਕੇ ਪੁਲਿਸ ਫੋਰਸ ਸਵੇਰੇ 5 ਵਜੇ ਮੌਲੀ ਜਾਗਰਣ ਵਿਖੇ ਇਕੱਠੀ ਹੋਈ ਅਤੇ ਪੂਰੀ ਮੌਲੀ ਜਾਗਰਣ ਕਾਲੋਨੀ ਨੂੰ ਢੁਕਵੇਂ ਬੈਰੀਕੇਡਿੰਗ ਅਤੇ ਨਾਕਿਆਂ ਨਾਲ ਘੇਰ ਕੇ ਤਲਾਸ਼ੀ ਲਈ ਗਈ ਸੀ | ਇਸ ਦੌਰਾਨ 1074 ਘਰਾਂ ਦੀ ਜਾਂਚ ਕੀਤੀ ਗਈ, 186 ਬੁਰੇ ਕਿਰਦਾਰਾਂ ਅਤੇ ਅਪਰਾਧੀਆਂ ਦੀ ਪੁਸ਼ਟੀ ਕੀਤੀ ਗਈ, 21 ਅਜਨਬੀ ਸੂਚੀਆਂ ਜਾਰੀ ਕੀਤੀਆਂ ਗਈਆਂ, ਅਤੇ 128 ਵਾਹਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 10 ਦੇ ਚਲਾਨ ਕੀਤੇ ਗਏ ਜਾਂ ਜ਼ਬਤ ਕੀਤੇ ਗਏ | ਇਸ ਤੋਂ ਇਲਾਵਾ 56 ਵਿਅਕਤੀਆਂ ਨੂੰ ਹੋਰ ਤਸਦੀਕ ਲਈ ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ | ਕਈ ਘੰਟਿਆਂ ਤੱਕ ਚੱਲੀ ਇਸ ਕਾਰਵਾਈ ਦੇ ਸਮਾਪਤ ਹੋਣ ਤੇ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਸਫਲ ਕੋਸ਼ਿਸ਼ ਵਜੋਂ ਲੇਬਲ ਕੀਤਾ ਹੈ |

ਪਿਛਲੀ ਖ਼ਬਰ ਗੁਰਸਹਿਜ ਰੰਧਾਵਾ ਦੀ ਅਗਵਾਈ 'ਚ ਵੱਖ-ਵੱਖ ਪਿੰਡਾਂ 'ਚ ਨਸ਼ਾ ਮੁਕਤੀ ਬਾਰੇ ਮੀਟਿੰਗਾਂ <br/> ਅਗਲੀ ਖ਼ਬਰ ਕਾਂਗਰਸ ਦੇ ਹਲਕਾ ਕੋਆਰਡੀਨੇਟਰ ਅਤੇ ਅਬਜ਼ਰਵਰ ਵਲੋਂ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।